
ਮਹਾਰਾਸ਼ਟਰ ਵਿੱਚ ਬਾਂਦਰਾਂ ਨੇ ਬਦਲਾ ਲੈਣ ਲਈ 250 ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਹੈ। ਬਾਂਦਰਾਂ ਨੇ ਬਦਲਾ ਲੈਣ ਲਈ ਜਿੱਥੇ ਵੀ ਉਨ੍ਹਾਂ ਨੂੰ ਕਤੂਰਾ ਮਿਲਿਆ, ਉਸ ਨੂੰ ਉਸੇ ਵੇਲੇ ਚੁੱਕਿਆ ਤੇ ਉੱਚੀ ਥਾਂ ਤੇ ਲਿਜਾ ਕੇ ਹੇਠਾਂ ਸੁੱਟ ਦਿੱਤਾ। ਖ਼ਬਰ ਮੁਤਾਬਕ ਬਾਂਦਰਾਂ ਨੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ 250 ਤੋਂ ਵੱਧ ਕਤੂਰਿਆਂ ਨੂੰ ਮਾਰ ਸੁੱਟਿਆ ਹੈ। ਖ਼ਬਰ ਮੁਤਾਬਕ ਦੋ ਮਹੀਨੇ ਪਹਿਲਾਂ ਕੁੱਤਿਆਂ ਨੇ ਬਾਂਦਰ ਦੇ ਇੱਕ ਬੱਚੇ ਨੂੰ ਨੋਚ-ਨੋਚ ਕੇ ਮਾਰ ਸੁੱਟਿਆ ਸੀ। ਜਿਸ ਤੋਂ ਬਾਅਦ ਬਾਂਦਰਾਂ ਅਤੇ ਕੁੱਤਿਆਂ ਵਿਚਾਲੇ ਗੈਂਗਵਾਰ ਜਿਹੀ ਛਿੜ ਗਈ। ਇਹ ਬਾਂਦਰ ਕਤੂਰੇ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਜਾਂ ਦਰਖ਼ਤ ਤੋਂ ਹੇਠਾਂ ਸੁੱਟ ਦਿੰਦੇ ਸਨ। ਨਾਗਪੁਰ ਵਣ ਵਿਭਾਗ ਦੀ ਟੀਮ ਨੇ ਕਤੂਰਿਆਂ ਨੂੰ ਮਾਰ ਰਹੇ ਬਾਂਦਰਾਂ ਦੇ ਗਰੁੱਪ ਵਿਚੋਂ ਦੋ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡਣ ਦੀ ਤਿਆਰੀ ਹੈ।
The post ਬਾਂਦਰਾਂ ਤੇ ਕੁੱਤਿਆਂ ਵਿਚਾਲੇ ਚੱਲੀ ਗੈਂਗਵਾਰ, ਬਾਂਦਰਾਂ ਨੇ 250 ਕਤੂਰੇ ਮਾਰੇ ! first appeared on Punjabi News Online.
Source link