Home / Punjabi News / ਬਸਪਾ ਨੇ ਫ਼ਤਹਿਗੜ੍ਹ ਸਾਹਿਬ ਤੋਂ ਕੁਲਵੰਤ ਤੇ ਬਠਿੰਡਾ ਤੋਂ ਨਿੱਕਾ ਨੂੰ ਮੈਦਾਨ ’ਚ ਉਤਾਰਿਆ

ਬਸਪਾ ਨੇ ਫ਼ਤਹਿਗੜ੍ਹ ਸਾਹਿਬ ਤੋਂ ਕੁਲਵੰਤ ਤੇ ਬਠਿੰਡਾ ਤੋਂ ਨਿੱਕਾ ਨੂੰ ਮੈਦਾਨ ’ਚ ਉਤਾਰਿਆ

ਹੁਸ਼ਿਆਰਪੁਰ, 25 ਅਪਰੈਲ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕੁਲਵੰਤ ਸਿੰਘ ਮਹਿਤੋ ਅਤੇ ਬਠਿੰਡਾ ਸੀਟ ਤੋਂ ਲਖਵੀਰ ਸਿੰਘ ਨਿੱਕਾ ਨੂੰ ਉਮੀਦਵਾਰ ਬਣਾਇਆ ਹੈ। ਪੰਜਾਬ ਬਸਪਾ ਦੇ ਮੁਖੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਨਿੱਕਾ, ਜੋ ਪਾਰਟੀ ਦੇ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਹਨ, ਬਠਿੰਡਾ ਹਲਕੇ ਤੋਂ ਚੋਣ ਲੜਨਗੇ। ਮਹਿਤੋ, ਜੋ ਇਸ ਸਮੇਂ ਸੂਬਾ ਇਕਾਈ ਦੇ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ, ਫਤਹਿਗੜ੍ਹ ਸਾਹਿਬ ਸੀਟ ਤੋਂ ਚੋਣ ਲੜਨਗੇ। ਬਸਪਾ ਨੇ ਹੁਣ ਤੱਕ ਨੌਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

The post ਬਸਪਾ ਨੇ ਫ਼ਤਹਿਗੜ੍ਹ ਸਾਹਿਬ ਤੋਂ ਕੁਲਵੰਤ ਤੇ ਬਠਿੰਡਾ ਤੋਂ ਨਿੱਕਾ ਨੂੰ ਮੈਦਾਨ ’ਚ ਉਤਾਰਿਆ appeared first on Punjabi Tribune.


Source link

Check Also

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ‘ਤੇ ਡੌਨਲਡ ਟਰੰਪ ਨੇ ਕਹੀ ਇਹ ਗੱਲ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ …