Home / Punjabi News / ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ 55000 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਬਣਾਈ

ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ 55000 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਬਣਾਈ

ਲੰਡਨ, 18 ਮਈ

ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ ਦਹਾਕੇ ਦੇ ਅੰਤ ਤੱਕ 55,000 ਨੌਕਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਖਰਚਿਆਂ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਬੀਟੀ ਵਿੱਚ ਨਿਯਮਤ ਅਤੇ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀ ਗਿਣਤੀ 1,30,000 ਹੈ। ਕੰਪਨੀ ਨੇ ਆਪਣੀ ਹਾਲੀਆ ਕਮਾਈ ਰਿਪੋਰਟ ‘ਚ ਕਿਹਾ ਹੈ ਕਿ 2030 ਤੱਕ ਉਸ ਦੇ ਕਰਮਚਾਰੀ 75,000 ਤੋਂ 90,000 ਤੱਕ ਰਹਿ ਜਾਣਗੇ।


Source link

Check Also

ਕੋਲਕਾਤਾ ਕਾਂਡ: ਪੱਛਮੀ ਬੰਗਾਲ ਸਰਕਾਰ ਨੇ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੂੰ ਮੀਟਿੰਗ ਲਈ ਸੱਦਿਆ

ਕੋਲਕਾਤਾ ਕਾਂਡ: ਪੱਛਮੀ ਬੰਗਾਲ ਸਰਕਾਰ ਨੇ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੂੰ ਮੀਟਿੰਗ ਲਈ ਸੱਦਿਆ

ਕੋਲਕਾਤਾ, 14 ਸਤੰਬਰ  ਪੱਛਮੀ ਬੰਗਾਲ ਸਰਕਾਰ ਨੇ ਆਰ.ਜੀ. ਕਰ ਹਸਪਤਾਲ ’ਚ ਕਥਿਤ ਜਬਰ ਜਨਾਹ ਤੇ …