Home / Punjabi News / ਬਠਿੰਡਾ: ਬਾਦਲ ਨੇ ਮਹਿਮਾ ਸਰਜਾ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ

ਬਠਿੰਡਾ: ਬਾਦਲ ਨੇ ਮਹਿਮਾ ਸਰਜਾ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ

ਮਨੋਜ ਸ਼ਰਮਾ
ਬਠਿੰਡਾ, 18 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕੇ ਭੱਚੋ ਦੇ ਪਿੰਡ ਮਹਿਮਾ ਸਰਜਾ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ। ਸ੍ਰੀ ਬਾਦਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਭੁੱਚੋ ਹਲਕੇ ਦੇ ਇੰਚਾਰਜ ਮਾਨ ਸਿੰਘ ਗੁਰੂ, ਜਗਸੀਰ ਸਿੰਘ ਕਲਿਆਣ ਮੌਜੂਦ ਸਨ। ਯਾਤਰਾ ਵਿੱਚ ਸ਼ਮੂਲੀਅਤ ਲਈ ਹਲਕੇ ਦੇ ਦਰਜਨਾਂ ਪਿੰਡਾਂ ਦੇ ਅਕਾਲੀ ਵਰਕਰ ਟਰੈਕਟਰਾਂ ਨਾਲ ਪੁੱਜੇ ਹੋਏ ਹਨ। ਸ੍ਰੀ ਬਾਦਲ ਨੇ ਯਾਤਰਾ ਦੇ ਪਿੰਡ ਦੇ ਫੋਕਲ ਪੁਆਇੰਟ ਤੋਂ ਸ਼ੁਰੂਆਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਯਾਤਰਾ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਸ ਤੋਂ ਸਾਫ ਹੈ ਕਿ ਦਲ ਰਾਜ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗਾ।

The post ਬਠਿੰਡਾ: ਬਾਦਲ ਨੇ ਮਹਿਮਾ ਸਰਜਾ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ appeared first on Punjabi Tribune.


Source link

Check Also

ਅੰਮ੍ਰਿਤਸਰ ਵਿਚ ਰੈੱਡ ਅਲਰਟ ਹੋਇਆ ਖਤਮ

ਅੰਮ੍ਰਿਤਸਰ ਵਿਚ ਰੈੱਡ ਅਲਰਟ ਹੋਇਆ ਖਤਮ ਡੀ.ਸੀ. ਅੰਮ੍ਰਿਤਸਰ ਨੇ ਕਿਹਾ ਕਿ ਇਕ ਛੋਟਾ ਸਾਇਰਨ ਸੁਣਾਈ …