Home / Punjabi News / ਬਠਿੰਡਾ ਜ਼ਿਲ੍ਹੇ ’ਚ ਨੁਕਸਾਨੀਆਂ ਫਸਲ ਦੇ 15 ਕਰੋੜ ਰੁਪਏ ਮੁਆਵਜ਼ੇ ਨੂੰ ਮਨਜ਼ੂਰੀ: ਕੋਟਫੱਤਾ

ਬਠਿੰਡਾ ਜ਼ਿਲ੍ਹੇ ’ਚ ਨੁਕਸਾਨੀਆਂ ਫਸਲ ਦੇ 15 ਕਰੋੜ ਰੁਪਏ ਮੁਆਵਜ਼ੇ ਨੂੰ ਮਨਜ਼ੂਰੀ: ਕੋਟਫੱਤਾ

ਮਨੋਜ ਸ਼ਰਮਾ
ਬਠਿੰਡਾ, 14 ਮਈ
ਕਿਸਾਨ-ਵਿੰਗ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਬੂਰ ਪਿਆ ਹੈ। ਚੋਣ ਕਮਿਸ਼ਨ ਨੇ ਬਠਿੰਡਾ ਜ਼ਿਲ੍ਹੇ ਵਿੱਚ ਗੜੇਮਾਰੀ ਨਾਲ ਨੁਕਸਾਨੀ ਕਣਕ ਦੀ ਫਸਲ ਦੇ 15 ਕਰੋੜ ਮੁਆਵਜ਼ਾ ਵੰਡਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਸ ਦੀ ਕਿਰਨ ਜਾਗੀ ਹੈ। ਸ੍ਰੀ ਕੋਟਫੱਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਹੈ ਅਤੇ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਹਮੇਸ਼ਾ ਖੜ੍ਹੀ ਨਜ਼ਰ ਆਵੇਗੀ। ਕਿਸਾਨ ਨੇਤਾ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਲੱਗਣ ਕਾਰਨ ਮੁਆਵਜ਼ਾ ਦੇਣ ਵਿੱਚ ਰੁਕਾਵਟ ਆ ਰਹੀ ਸੀ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੁਣ ‘ਆਪ’ ਦੇ ਲੋਕ ਸਭਾ ਉਮੀਦਵਾਰ ਗੁਰਮੀਤ ਖੁੱਡੀਆਂ ਦੇ ਚੋਣ ਪ੍ਰਚਾਰ ਵਿੱਚ ਕੋਈ ਵਿਘਨ ਨਾ ਪਾਇਆ ਜਾਵੇ ਕਿਉਂਕਿ ਖੁੱਡੀਆਂ ਦੇ ਯਤਨਾਂ ਸਦਕਾ ਇਹ ਕਿਸਾਨਾਂ ਲਈ ਰਾਹਤ ਸੰਭਵ ਹੋਈ ਹੈ।

The post ਬਠਿੰਡਾ ਜ਼ਿਲ੍ਹੇ ’ਚ ਨੁਕਸਾਨੀਆਂ ਫਸਲ ਦੇ 15 ਕਰੋੜ ਰੁਪਏ ਮੁਆਵਜ਼ੇ ਨੂੰ ਮਨਜ਼ੂਰੀ: ਕੋਟਫੱਤਾ appeared first on Punjabi Tribune.


Source link

Check Also

ਮੈਂ 31 ਨੂੰ ਸਿਟ ਅੱਗੇ ਪੇਸ਼ ਹੋਵਾਂਗਾ: ਪ੍ਰਜਵਲ

ਬੰਗਲੌਰ, 27 ਜੂਨ ਦੇਸ਼ ਛੱਡਣ ਦੇ ਠੀਕ ਮਹੀਨੇ ਬਾਅਦ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ …