Home / World / Punjabi News / ‘ਬਜਰੰਗਬਲੀ ਅਤੇ ਅਲੀ’ ਦਾ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਤੋਂ ਰਹਿਣ ਸਾਵਧਾਨ : ਮਾਇਆਵਤੀ

‘ਬਜਰੰਗਬਲੀ ਅਤੇ ਅਲੀ’ ਦਾ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਤੋਂ ਰਹਿਣ ਸਾਵਧਾਨ : ਮਾਇਆਵਤੀ

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਚੋਣਾਵੀ ਸਵਾਰਥ ਲਈ ‘ਬਜਰੰਗਬਲੀ ਅਤੇ ਅਲੀ’ ਦਾ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਮਾਇਆਵਤੀ ਨੇ ਬਿਆਨ ਜਾਰੀ ਕਰ ਕੇ ਦੇਸ਼ ਅਤੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ,”ਰਾਮ ਨੌਮੀ ਦੀ ਦੇਸ਼ ਅਤੇ ਪ੍ਰਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਅਤੇ ਉਨ੍ਹਾਂ ਦੇ ਜੀਵਨ ‘ਚ ਸੁਖ ਅਤੇ ਸ਼ਾਂਤੀ ਦੀ ਕੁਦਰਤ ਤੋਂ ਪ੍ਰਾਰਥਨਾ।” ਉਨ੍ਹਾਂ ਨੇ ਨਾਲ ਹੀ ਕਿਹਾ,”ਅਜਿਹੇ ਸਮੇਂ ‘ਚ ਜਦੋਂ ਲੋਕ ਸ਼੍ਰੀਰਾਮ ਦੇ ਆਦਰਸ਼ਾਂ ਦਾ ਸਮਰਨ ਕਰ ਰਹੇ ਹਨ, ਉਦੋਂ ਚੋਣਾਵੀ ਸਵਾਰਥ ਹੇਤੂ ਬਜਰੰਗ ਬਲੀ ਅਤੇ ਅਲੀ ਦਾ ਵਿਵਾਦ ਅਤੇ ਟਕਰਾਅ ਪੈਦਾ ਕਰਨ ਵਾਲੀ ਸੱਤਾਧਾਰੀ ਤਾਕਤਾਂ ਨਾਲ ਸਾਵਧਾਨ ਰਹਿਣਾ ਹੈ।”
ਬਸਪਾ ਸੁਪਰੀਮੋ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਦੇ ਹੋਏ ਕਿਹਾ,”ਜਲਿਆਂਵਾਲਾ ਬਾਗ ਤ੍ਰਾਸਦੀ ਦੇ ਅੱਜ 100 ਸਾਲ ਪੂਰੇ ਹੋ ਗਏ।” ਆਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਭੇਟ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ।” ਉਨ੍ਹਾਂ ਨੇ ਕਿਹਾ,”ਕਾਸ਼, ਭਾਰਤ ਸਰਕਾਰ ਇਸ ਦੁਖਦ ਘਟਨਾ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਮੰਗਵਾ ਕੇ ਦੇਸ਼ ਨੂੰ ਸੰਤੋਸ਼ ਦਿਵਾਉਣ ‘ਚ ਸਫ਼ਲ ਹੋ ਪਾਉਂਦੀ।”

Check Also

ਨਵੇਂ ਭਾਰਤ ਦੀ ਨੀਂਹ ਰੱਖੇਗੀ ਨਵੀਂ ਸਿੱਖਿਆ ਨੀਤੀ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ …

%d bloggers like this: