Home / World / Punjabi News / ‘ਫਾਨੀ ਤੂਫਾਨ’ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਭੁਗਤਾਨ ਰੇਲਵੇ ਪਹੁੰਚਾ ਰਹੀ ਹੈ ਰਾਹਤ ਸਮੱਗਰੀ

‘ਫਾਨੀ ਤੂਫਾਨ’ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਭੁਗਤਾਨ ਰੇਲਵੇ ਪਹੁੰਚਾ ਰਹੀ ਹੈ ਰਾਹਤ ਸਮੱਗਰੀ

ਅਜਮੇਰ—ਰੇਲਵੇ ਆਪਣਾ ਸਮਾਜਿਕ ਸਰੋਕਾਰਾਂ ਦੇ ਤਹਿਤ ਪੱਛਮੀ ਬੰਗਾਲ, ਓੜੀਸਾ, ਆਂਧਰਾ ਪ੍ਰਦੇਸ਼ ਸਮੇਤ ਫਾਨੀ ਤੂਫਾਨ ਨਾਲ ਪ੍ਰਭਾਵਿਤ ਸੂਬਿਆਂ ਨੂੰ ਬਿਨਾਂ ਭੁਗਤਾਨ ਰਾਹਤ ਸਮੱਗਰੀ ਪਹੁੰਚਾ ਰਹੀ ਹੈ, ਇਹ ਸਹੂਲਤ 2 ਜੂਨ ਤੱਕ ਦਿੱਤੀ ਜਾ ਰਹੀ ਹੈ।
ਉੱਤਰ ਪੱਛਮੀ ਰੇਲਵੇ ਅਜਮੇਰ ਮੰਡਲ ਦੇ ਸੀਨੀਅਰ ਜਨ ਸੰਪਰਕ ਨਿਰੀਖਕ ਅਸ਼ੋਕ ਕੁਮਾਰ ਚੌਹਾਨ ਨੇ ਅੱਜ ਦੱਸਿਆ ਹੈ ਕਿ ਸਮਾਜਿਕ ਸਰੋਕਾਰਾਂ ਦੇ ਤਹਿਤ ਰੇਲਵੇ ਫਾਨੀ ਤੂਫਾਨ ਪ੍ਰਭਾਵਿਤ ਸੂਬਿਆਂ ‘ਚ ਰਾਹਤ ਸਮੱਗਰੀ ਬਿਨਾਂ ਭੁਗਤਾਨ ਪਹੁੰਚਾਉਣ ਦੀ ਵਿਵਸਥਾ ਕੀਤੀ ਹੈ। ਤੂਫਾਨ ਪ੍ਰਭਾਵਿਤ ਸੂਬਿਆਂ ‘ਚ ਤੂਫਾਨ ਨਾਲ ਜਾਨੀ-ਮਾਲੀ ਨੁਕਸਾਨ ਦੇ ਨਾਲ ਪਸ਼ੂਧਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ‘ਚ ਰੇਲ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਇਸ ਕੁਦਰਤੀ ਆਫਤ ਦੇ ਸਮੇਂ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਰੇਲ, ਸੂਬਾ ਸਰਕਾਰ ਦੀਆਂ ਏਜੰਸੀਆਂ, ਜਨਤਕ ਖੇਤਰਾਂ ਦੇ ਉਪਕ੍ਰਮਾ ਅਤੇ ਹੋਰ ਸਰਕਾਰੀ ਏਜੰਸੀਆਂ ਰਾਹੀਂ ਚੱਕਰਵਾਤ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਬਿਨਾਂ ਭੁਗਤਾਨ ਭੇਜੀ ਜਾ ਰਹੀ ਹੈ।
ਸ੍ਰੀ ਚੌਹਾਨ ਨੇ ਦੱਸਿਆ ਹੈ ਕਿ ਇਹ ਸਹੂਲਤ ਮਾਲ ਗੱਡੀ ਦੇ ਨਾਲ ਪਾਰਸਲ ਵਾਹਨ ਤੇ ਵੀ ਲਾਗੂ ਹੈ। ਇਸ ਸੰਬੰਧੀ ਸਿਰਫ ਇੱਕ ਸ਼ਰਤ ਹੈ ਕਿ ਰਾਹਤ ਸਮੱਗਰੀ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਸਟੇਸ਼ਨਾਂ ਦੇ ਸੰਬੰਧੀ ਜ਼ਿਲਾ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ ਦੇ ਨਾਂ ਬੁੱਕ ਹੋਣੀ ਚਾਹੀਦੀ ਹੈ। ਸਾਰੇ ਸਰਕਾਰੀ ਸੰਗਠਨ ਅਤੇ ਮੰਡਲ ਰੇਲ ਪ੍ਰਬੰਧਕ ਦੁਆਰਾ ਮਨਜ਼ੂਰਸੁਦਾ ਸੰਸਥਾਵਾਂ ਦਾਂ ਸੰਗਠਨ ਰਾਹਤ ਸਮੱਗਰੀ ਬਿਨਾਂ ਭੁਗਤਾਨ ਬੁਕ ਕਰ ਸਕਦੇ ਹਨ।

Check Also

ਪੰਚਕੂਲਾ ‘ਚ 4 ਸਾਲਾਂ ਬੱਚੀ ਨਾਲ ਹੈਵਾਨੀਅਤ, ਸਕੂਲ ਬਸ ‘ਚ ਚਾਲਕ ਨੇ ਕੀਤਾ ਰੇਪ

ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 4 …

WP2Social Auto Publish Powered By : XYZScripts.com