ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 29 ਸਤੰਬਰ
ਮਾਲਵਾ ਦੀ ਇਸ ਨਰਮਾ ਪੱਟੀ ਵਿੱਚ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਤੋਂ ਦੁੱਖੀ ਪਿੰਡ ਚੱਠੇਵਾਲਾ ਦੇ ਇੱਕ ਕਿਸਾਨ ਜਸਪਾਲ ਸਿੰਘ (50) ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਸਪਾਲ ਸਿੰਘ ਉਰਫ਼ ਭੋਲਾ ਬੀਕੇਯੂ (ਉਗਰਾਹਾਂ) ਦਾ ਇਕਾਈ ਪ੍ਰਧਾਨ ਸੀ। ਉਸ ਉੱਪਰ ਕਰੀਬ 15 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਪਿਛਲੇ ਸਾਲਾਂ ਵਿਚ ਉਸ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਵੀ ਆਏ ਹੋਏ ਸਨ। ਹੁਣ ਨਰਮੇ ਦੀ ਫਸਲ ਗੁਲਾਬੀ ਸੁੰਡੀ ਨੇ ਖਰਾਬ ਕਰ ਦਿੱਤੀ ਸੀ, ਜਿਸ ਨੂੰ ਦੇਖ ਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਰ ਕੇ ਅੱਜ ਜਸਪਾਲ ਸਿੰਘ ਨੇ ਆਪਣੇ ਘਰ ਵਿੱਚ ਹੀ ਛੱਤ ‘ਚ ਲੱਗੀ ਇਕ ਕੁੰਡੀ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
Source link