Home / Punjabi News / ਫਰੀਦਕੋਟ : ਅਕਾਲੀਆਂ ਨੇ ਰਣੀਕੇ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਫਰੀਦਕੋਟ : ਅਕਾਲੀਆਂ ਨੇ ਰਣੀਕੇ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਫਰੀਦਕੋਟ : ਅਕਾਲੀਆਂ ਨੇ ਰਣੀਕੇ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਫਰੀਦਕੋਟ : ਜਿੱਥੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅਤੇ ਸਾਰੀਆਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਰੋਡ ਸ਼ੋਅ ਕੱਢ ਰਹੀਆਂ ਹਨ, ਉੱਥੇ ਹੀ ਫਰੀਦਕੋਟ ਲੋਕ ਸਭਾ ਹਲਕੇ ਦੀ ਰਿਜ਼ਰਵ ਸੀਟ ਲਈ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ‘ਚ ਅਕਾਲੀ ਦਲ ਦੇ ਮੁਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਆਪਣੇ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਵਰਕਰਾਂ ਨਾਲ ਮੋਟਰਸਾਈਕਲ ਰੋਡ ਸ਼ੋਅ ਕੱਢਿਆ, ਜੋ ਫਰੀਦਕੋਟ ਦੇ ਮੁੱਖ ਦਫਤਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ‘ਚੋਂ ਹੁੰਦਾ ਹੋਇਆ ਜੰਡ ਸਾਹਿਬ ਪਹੁੰਚ ਕੇ ਖਤਮ ਹੋਵੇਗਾ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੱਸਿਆ ਕਿ ਅੱਜ ਮੀਂਹ ਪੈਣ ਦੇ ਬਾਵਜੂਦ ਅਕਾਲੀ ਵਰਕਰਾਂ ਵਿੱਚ ਬਣਿਆ ਉਤਸ਼ਾਹ ਵੇਖਿਆ ਹੀ ਬਣਦਾ ਹੈ। ਲੋਕਾਂ ਦੇ ਇਸ ਉਤਸ਼ਾਹ ਨੇ ਸਾਫ ਕਰ ਦਿੱਤਾ ਹੈ ਕਿ ਫਰੀਦਕੋਟ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ‘ਤੇ 84 ਵੇਲੇ ਹਮਲਾ ਕਰਵਾਉਣ ਵਾਲੇ ਪੰਜਾਬ ਦੇ ਕਾਂਗਰਸੀ ਕਿਸ ਮੂੰਹ ਨਾਲ ਧਰਮ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਮੰਗਣ ਲਈ ਲੋਕਾਂ ਕੋਲ ਜਾਣ ਲਈ ਕੋਈ ਮੁੱਦਾ ਨਹੀਂ ਹੈ। ਇਸ ਕਰਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ‘ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ।

Check Also

ਪਲੇਅ ਸਟੋਰ ਦੀ ਫੀਸ ਨਾ ਭਰਨ ਵਾਲੀ ਜਾਣੀਆਂ ਪਛਾਣੀਆਂ ਕੰਪਨੀਆਂ ’ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 1 ਮਾਰਚ ਗੁੱਗਲ ਨੇ ਕਿਹਾ ਹੈ ਕਿ ਭਾਰਤ ’ਚ ਜਾਣੀਆਂ ਪਛਾਣੀਆਂ ਫਰਮਾਂ ਸਮੇਤ …