Home / Punjabi News / ਫਤਿਹਵੀਰ ਮਾਮਲੇ ‘ਚ ਐੱਨ. ਡੀ. ਆਰ. ਐੱਫ. ਦਾ ਪਹਿਲਾ ਵੱਡਾ ਬਿਆਨ

ਫਤਿਹਵੀਰ ਮਾਮਲੇ ‘ਚ ਐੱਨ. ਡੀ. ਆਰ. ਐੱਫ. ਦਾ ਪਹਿਲਾ ਵੱਡਾ ਬਿਆਨ

ਚੰਡੀਗੜ੍ਹ : ਫਤਿਹਵੀਰ ਮਾਮਲੇ ਵਿਚ ਆਪਣੇ ‘ਤੇ ਲੱਗ ਰਹੇ ਦੋਸ਼ਾਂ ‘ਤੇ ਐੱਨ. ਡੀ. ਆਰ. ਐੱਫ. ਨੇ ਸਫਾਈ ਦਿੱਤੀ ਹੈ। ਐੱਨ. ਡੀ. ਆਰ. ਐੱਫ. ਦੇ ਡੀ. ਜੀ. ਪੀ. ਰਣਦੀਪ ਰਾਣਾ ਨੇ ਕਿਹਾ ਹੈ ਕਿ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਉਨ੍ਹਾਂ ਦੀ ਟੀਮ ਨੇ ਹਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਕਿਸੇ ਵੀ ਤਰ੍ਹਾਂ ਦਾ ਕ੍ਰੇਡਿਟ ਲੈਣ ਲਈ ਕੰਮ ਨਹੀਂ ਕਰ ਰਹੀ ਸੀ, ਸਾਡਾ ਮਕਸਦ ਸਿਰਫ ਤੇ ਸਿਰਫ ਬੱਚੇ ਨੂੰ ਬਚਾਉਣਾ ਸੀ। ਡੀ. ਜੀ. ਪੀ. ਨੇ ਕਿਹਾ ਕਿ ਇਹ ਇਕ ਰੈਸਕਿਊ ਆਪਰੇਸ਼ਨ ਨਹੀਂ ਸਗੋਂ ਸਰਜੀਕਲ ਆਪਰੇਸ਼ਨ ਜਿਸ ਵਿਚ ਐੱਨ. ਡੀ. ਆਰ. ਐੱਫ. ਨੇ ਪੂਰਾ ਯਤਨ ਕੀਤਾ ਪਰ ਬੱਚਾ ਬੁਰੀ ਤਰ੍ਹਾਂ ਬੋਰਵੈੱਲ ਵਿਚ ਫਸਿਆ ਸੀ ਅਤੇ ਉਸ ਦੇ ਉਪਰ ਬੋਰੀ ਸੀ ਜਿਸ ਕਾਰਨ ਉਸ ਨੂੰ ਉਪਰ ਖਿੱਚਣ ਵਿਚ ਦਿੱਕਤ ਆ ਰਹੀ ਸੀ। ਡੀ. ਜੀ. ਪੀ. ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਖੁਦਾਈ ਕਰਨ ਵਿਚ ਮਾਹਿਰ ਨਹੀਂ ਹੈ ਅਤੇ ਨਾ ਹੀ ਪਹਿਲਾਂ ਕਦੇ ਇੰਨੀ ਡੂੰਘਾਈ ‘ਤੇ ਟੀਮ ਵਲੋਂ ਖੁਦਾਈ ਕੀਤੀ ਗਈ ਹੈ। ਇਸ ਨੂੰ ਐੱਨ. ਡੀ. ਆਰ. ਐੱਫ. ਦੇ ਫੇਲੀਅਰ ਨਹੀਂ ਕਿਹਾ ਜਾ ਸਕਦਾ।
ਡੀ. ਜੀ. ਪੀ. ਨੇ ਕਿਹਾ ਕਿ ਇਹ ਇਕ ਰੈਸਕਿਊ ਆਪਰੇਸ਼ਨ ਨਹੀਂ ਸਗੋਂ ਸਰਜੀਕਲ ਆਪਰੇਸ਼ਨ ਜਿਸ ਵਿਚ ਐੱਨ. ਡੀ. ਆਰ. ਐੱਫ. ਨੇ ਪੂਰਾ ਯਤਨ ਕੀਤਾ ਪਰ ਬੱਚਾ ਬੁਰੀ ਤਰ੍ਹਾਂ ਬੋਰਵੈੱਲ ਵਿਚ ਫਸਿਆ ਸੀ ਅਤੇ ਉਸ ਦੇ ਉਪਰ ਬੋਰੀ ਸੀ ਜਿਸ ਕਾਰਨ ਉਸ ਨੂੰ ਉਪਰ ਖਿੱਚਣ ਵਿਚ ਦਿੱਕਤ ਆ ਰਹੀ ਸੀ।
ਐੱਨ. ਡੀ. ਆਰ. ਐੱਫ. ਮੁਖੀ ਨੇ ਕਿਹਾ ਕਿ ਟੀਮ ਲਗਾਤਾਰ ਡਾਕਟਰਾਂ ਦੀ ਸਲਾਹ ਨਾਲ ਹੀ ਕੰਮ ਕਰ ਰਹੀ ਸੀ ਪਰ ਰੇਤਲੀ ਮਿੱਟੀ ਹੋਣ ਕਾਰਨ ਵੀ ਇਸ ਆਪਰੇਸ਼ਨ ਵਿਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਬੱਚੇ ਨੂੰ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਸਥਾਨਕ ਲੋਕਾਂ ਵਲੋਂ ਆਪਰੇਸ਼ਨ ਵਿਚ ਦਿੱਤੇ ਗਏ ਸਹਿਯੋਗ ਦੀ ਵੀ ਡੀ. ਜੀ. ਪੀ. ਨੇ ਸ਼ਲਾਘਾ ਕੀਤੀ ਹੈ।
ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਸਮੇਂ ਫਤਿਹਵੀਰ ਸਿੰਘ ਦੇ ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੋਂ ਐੱਨ. ਡੀ. ਆਰ. ਐੱਫ. ਵਲੋਂ ਮੋਰਚਾ ਸੰਭਾਲਿਆ ਗਿਆ ਸੀ ਪਰ ਸਿਰ ਤੋੜ ਯਤਨ ਦੇ ਬਾਵਜੂਦ ਵੀ 109 ਘੰਟਿਆਂ ਦੇ ਲੰਮੇ ਸਮੇਂ ਦੌਰਾਨ ਵੀ ਫਤਿਹ ਨੂੰ ਬਚਾਇਆ ਨਹੀਂ ਜਾ ਸਕਿਆ। ਆਖਿਰ ‘ਚ ਮੰਗਲਵਾਰ ਸਵੇਰੇ 5.20 ‘ਤੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਫਤਿਹ ਨੂੰ ਉਸੇ ਬੋਰਵੈੱਲ ‘ਚ ਕੱਢ ਲਿਆ ਗਿਆ ਜਿਸ ਵਿਚ ਉਹ ਡਿੱਗਾ ਸੀ।

Check Also

ਕਿਸਾਨ ਨੂੰ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਰੋਕਿਆ; ਕਰਨਾਟਕ ਸਰਕਾਰ ਵੱਲੋਂ ਮਾਲ ਨੂੰ ਹਫਤਾ ਬੰਦ ਰੱਖਣ ਦੇ ਹੁਕਮ

ਬੰਗਲੁਰੂ, 18 ਜੁਲਾਈ ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ …