Home / Punjabi News / ਪੰਜਾਬ ਵਿਚ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ, ਜੈਤੋ ਸਮੇਤ ਕਈ ਥਾਈਂ ਗੜ੍ਹਿਆਂ ਦੀ ਬਾਰਿਸ਼

ਪੰਜਾਬ ਵਿਚ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ, ਜੈਤੋ ਸਮੇਤ ਕਈ ਥਾਈਂ ਗੜ੍ਹਿਆਂ ਦੀ ਬਾਰਿਸ਼

ਪੰਜਾਬ ਵਿਚ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ, ਜੈਤੋ ਸਮੇਤ ਕਈ ਥਾਈਂ ਗੜ੍ਹਿਆਂ ਦੀ ਬਾਰਿਸ਼

ਚੰਡੀਗੜ੍ਹ – ਪੰਜਾਬ ਸਮੇਤ ਉੱਤਰੀ ਸੂਬਿਆਂ ਵਿਚ ਕਈ ਥਾਈਂ ਹੋਈ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਨੇ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜੈਤੋ ਸਮੇਤ ਕਈ ਥਾਵਾਂ ਉਤੇ ਗੜ੍ਹੇਮਾਰੀ ਵੀ ਹੋਈ।
ਇਸ ਦੌਰਾਨ ਅੱਜ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਬੇਮੌਸਮੀ ਬਾਰਿਸ਼ ਹੋਈ, ਜਿਸ ਨਾਲ ਮੰਡੀਆਂ ਵਿਚ ਪੁੱਜੀ ਕਣਕ ਅਤੇ ਖੇਤਾਂ ਵਿਚ ਖੜ੍ਹੀ ਫਸਲ ਨੂੰ ਤੇਜ ਹਨ੍ਹੇਰੀ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ।
ਇਸ ਦੌਰਾਨ ਮੌਸਮ ਦੀ ਮਾਰ ਕਾਰਨ ਕਿਸਾਨ ਬੇਹੱਦ ਚਿੰਤਾ ਵਿਚ ਹਨ, ਕਿਉਂਕਿ ਉਹਨਾਂ ਦੀ ਪੱਕੀ ਕਣਕ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Check Also

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ …