Home / World / ਪੰਜਾਬ ਬੋਰਡ ਦੀਆਂ ਦਾਖਲਾ ਫੀਸਾਂ ਨੂੰ ਜਮ੍ਹਾ ਕਰਵਾਉਣਾ ਹੋਇਆ ਔਖਾ

ਪੰਜਾਬ ਬੋਰਡ ਦੀਆਂ ਦਾਖਲਾ ਫੀਸਾਂ ਨੂੰ ਜਮ੍ਹਾ ਕਰਵਾਉਣਾ ਹੋਇਆ ਔਖਾ

ਪੰਜਾਬ ਬੋਰਡ ਦੀਆਂ ਦਾਖਲਾ ਫੀਸਾਂ ਨੂੰ ਜਮ੍ਹਾ ਕਰਵਾਉਣਾ ਹੋਇਆ ਔਖਾ

2ਫਿਰੋਜ਼ਪੁਰ : 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਣ, ਜਿਥੇ ਆਮ ਜਨਤਾ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਫੀਸ ਜਮ੍ਹਾ ਕਰਵਾਉਣ ‘ਚ ਭਾਰੀ ਮੁਸ਼ਕਲ ਹੋ ਰਹੀ ਹੈ। ਗਰਾਮਰ ਸਕੂਲ ਫਿਰੋਜ਼ਪੁਰ ਦੇ ਸਟਾਫ ਮੈਂਬਰ ਰਵਿੰਦਰ ਸਿੰਘ (ਗੋਲਡੀ) ਨੇ ਦੱਸਿਆ ਕਿ ਉਹ 10ਵੀਂ ਦੇ ਦਾਖਲਾ ਫਾਰਮ ਭਰਨ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ‘ਚ ਦਾਖਲਾ ਫੀਸਾਂ ਜਮ੍ਹਾ ਕਰਵਾਉਣ ਲਈ ਗਏ। ਉਥੇ ਜਾ ਕੇ ਉਹ ਸਵੇਰੇ 9 ਵਜੇ ਤੋਂ ਲਾਈਨ ‘ਚ ਲੱਗਾ ਰਿਹਾ। ਗੋਲਡੀ ਨੇ ਦੱਸਿਆ ਕਿ ਜਦੋਂ ਉਸ ਦੀ ਵਾਰੀ ਆਈ ਤਾਂ ਬੈਂਕ ਅਧਿਕਾਰੀਆਂ ਨੇ ਰਕਮ ਜਮ੍ਹਾ ਕਰਵਾਉਣ ਵਾਲੇ ਦੀ ਆਧਾਰ ਕਾਰਡ ਦੀ ਕਾਪੀ ਅਤੇ ਜਿਸ ਦੇ ਖਾਤੇ ‘ਚ ਰਕਮ ਪਾਈ ਜਾਣੀ ਹੈ, ਉਸ ਦੇ ਆਧਾਰ ਕਾਰਡ ਦੀ ਕਾਪੀ ਦੀ ਮੰਗ ਕੀਤੀ। ਉਥੇ ਹੈਰਾਨੀ ਵਾਲੀ ਗੱਲ ਹੋਈ ਕਿ ਫਾਰਮ ਦਾ ਆਧਾਰ ਕਾਰਡ ਕਿਵੇਂ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਆਧਾਰ ਕਾਰਡ ਦੀ ਕਾਪੀ ਕਿਵੇਂ ਪੈਦਾ ਕੀਤੀ ਜਾਵੇ? ਅਖੀਰ ‘ਚ ਦਾਖਲਾ ਫੀਸਾਂ ਦੀ ਰਕਮ ਬਿਨਾਂ ਜਮ੍ਹਾ ਕਰਵਾਏ ਉਸ ਨੂੰ ਵਾਪਸ ਮੁੜਨਾ ਪਿਆ, ਜਿਸ ਕਰ ਕੇ ਸਕੂਲ ਸਟਾਫ ‘ਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …

WP2Social Auto Publish Powered By : XYZScripts.com