ਨਵੀਂ ਦਿੱਲੀ, 30 ਜੁਲਾਈ
ਆਯੁਸ਼ਮਾਨ ਆਰੋਗਿਆ ਮੰਦਿਰ ਵਜੋਂ ਜਾਣੇ ਜਾਂਦੇ ਆਯੂਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ ਲਈ ਪੰਜਾਬ ਨੇ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਜਿਸ ਬਾਰੇ ਕੇਂਦਰ ਨੇ ਕਿਹਾ ਕਿ ਪੰਜਾਬ ਸਾਲ 2023-24 ਲਈ ਰਾਜਾਂ ਨੂੰ ਪੂੰਜੀ ਨਿਵੇਸ਼ ਯੋਜਨਾ ਦੇ ਤਹਿਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਿਹਾ ਹੈ। ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਰਾਜਸਭਾ ਵਿਚ ਇੱਕ ਲਿਖਤੀ ਜਵਾਬ ਵਿਚ ਕਿਹਾ ਕਿ ਐੱਨਐੱਚਐੱਮ ਦੇ ਤਹਿਤ ਵਿੱਤੀ ਸਾਲ 2023-24 ਲਈ ਕੁੱਲ 457.90 ਕਰੋੜ ਰੁਪਏ ਦੇ ਕੇਂਦਰੀ ਹਿੱਸੇ ਦੀ ਵੰਡ ਵਿੱਚੋਂ ਪੰਜਾਬ ਨੂੰ 91.49 ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੇ ਪਿਛਲੇ ਸਾਲ 16 ਜਨਵਰੀ ਨੂੰ 1 ਅਪ੍ਰੈਲ, 2021 ਤੋਂ 3 ਮਾਰਚ, 2026 ਤੱਕ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐਮ) ਨੂੰ ਲਾਗੂ ਕਰਨ ਲਈ ਇੱਕ ਸਮਝੌਤਾ ਕੀਤਾ ਪਰ ਪੰਜਾਬ ਸਰਕਾਰ ਐੱਮਓਯੂ ਦੀ ਧਾਰਾ 10.3 ਅਤੇ ਧਾਰਾ 10.10 ਦੀ ਪਾਲਣਾ ਕਰਨ ਵਿੱਚ ਅਸਫਲ ਰਹੀ ਹੈ। ਪਟੇਲ ਨੇ ਕਿਹਾ ਕਿ ਸੂਬੇ ਨੇ ਨਾਮ ਸਕੀਮ ਰੰਗ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਛੇ ਲੋਗੋ ਪ੍ਰਦਰਸ਼ਿਤ ਕੀਤੇ ਹਨ। -ਪੀਟੀਆਈ
The post ਪੰਜਾਬ ਨੇ ਆਯੂਸ਼ਮਾਨ ਭਾਰਤ ਸਕੀਮ ਦੀ ਬਰਾਂਡਿੰਗ ਲਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਕੇਂਦਰ appeared first on Punjabi Tribune.
Source link