
ਕਰਨਾਲ ਪੁਲੀਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਇਨੋਵਾ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਕਾਰਨ ਬੰਬ ਨਕਾਰਾ ਦਸਤੇ ਅਤੇ ਰੋਬੋਟ ਮੰਗਵਾਏ ਗਏ । ਆਈਬੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਰਨਾਲ ਦੇ ਮਧੂਬਨ ਥਾਣਾ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕੀਤਾ। ਐੱਸਪੀ ਗੰਗਾਰਾਮ ਪੂਨੀਆ ਨੇ ਇਹਨਾਂ ਚਾਰਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਕੰਟੇਨਰਾਂ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਇਹਨਾਂ ਕੋਲੋਂ ਦੇਸੀ ਪਿਸਤੌਲ ਅਤੇ 31 ਕਾਰਤੂਸ ਵੀ ਮਿਲੇ ਹਨ। ਉਨ੍ਹਾਂ ਕੋਲੋਂ 7।5 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਛੇ ਮੋਬਾਈਲ ਫ਼ੋਨ ਅਤੇ 1।3 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਇਹ ਧਮਾਕਾਖੇਜ਼ ਸਮੱਗਰੀ ਦੀ ਖੇਪ ਨਾਂਦੇੜ ਵੀ ਪਹੁੰਚਾ ਚੁੱਕੇ ਹਨ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਗੁਰਪ੍ਰੀਤ ਸਿੰਘ, ਉਸ ਦਾ ਭਰਾ ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ‘ਚੋਂ ਤਿੰਨ ਫਿਰੋਜ਼ਪੁਰ ਅਤੇ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ।
The post ਪੰਜਾਬ ਤੋਂ ਤਿਲੰਗਾਨਾ ਲਿਜਾਈ ਜਾ ਰਹੀ ਧਮਾਕਾਖੇਜ਼ ਸਮੱਗਰੀ ਨਾਲ ਚਾਰ ਜਣਿਆਂ ਦੀ ਗ੍ਰਿਫਤਾਰੀ ਦੀ ਖ਼ਬਰ first appeared on Punjabi News Online.
Source link