Home / Punjabi News / ਪੰਜਾਬ ’ਚ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਈਦ-ਉਲ-ਫਿਤਰ

ਪੰਜਾਬ ’ਚ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਈਦ-ਉਲ-ਫਿਤਰ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 22 ਅਪਰੈਲ

ਅੱਜ ਪਟਿਆਲਾ ਸਣੇ ਸਮੁੱਚੇ ਪੰਜਾਬ ‘ਚ ਈਦ-ਉਲ-ਫਿਤਰ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਪਟਿਆਲਾ ਦੀ ਮਾਲ ਰੋਡ ‘ਤੇ ਸਥਿਤ ਜ਼ਿਲ੍ਹਾ ਪੱਧਰੀ ਈਦਗਾਹ (ਜਾਮਾ ਮਸਜਿਦ) ਵਿਚ 20 ਹਜ਼ਾਰ ਦੇ ਕਰੀਬ ਮੁਸਲਮਾਨਾਂ ਨੇ ਸਮੂਹਿਕ ਤੌਰ ‘ਤੇ ਨਮਾਜ਼ ਪੜ੍ਹੀ ਅਤੇ ਇਕ ਦੂਜੇ ਨੂੰ ਗਲਵੱਕੜੀ ਵਿਚ ਲੈ ਕੇ ਈਦ ਦੀ ਮੁਬਾਰਕ ਵੀ ਦਿੱਤੀ। ਈਦਗਾਹ ਵਿਚ ਥਾਂ ਘੱਟ ਹੋਣ ਕਰਕੇ ਮਾਲ ਰੋਡ ‘ਤੇ ਵੀ ਕਾਫ਼ੀ ਇਕੱਠ ਦੇਖਣ ਨੂੰ ਮਿਲਿਆ। ਸੇਵੀਆਂ ਵਾਲੀ ਇਸ ਈਦ ਵਾਲੇ ਦਿਨ ਸਾਰੇ ਬੱਚਿਆਂ ਨੂੰ ਤੋਹਫ਼ੇ ਦੇਣ ਦਾ ਕੰਮ ਵੀ ਸ਼ੁਰੂ ਹੋਇਆ। ਈਦ ਤੇ ਨਮਾਜ਼ ਪੜ੍ਹਨ ਤੋਂ ਬਾਅਦ ਮੁਸਲਮਾਨ ਭਰਾਵਾਂ ਨੇ ਇਕ ਮੰਗ ਵੀ ਸਰਕਾਰ ਤੋਂ ਰੱਖੀ ਕਿ ਉਨ੍ਹਾਂ ਦੀ ਈਦਗਾਹ ਦੀ ਜ਼ਮੀਨ 31 ਵਿੱਘੇ ਹੁੰਦੀ ਸੀ ਪਰ ਉਸ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ, ਜਿਸ ਕਰਕੇ ਹੁਣ ਸਿਰਫ਼ 4 ਵਿੱਘੇ ਜ਼ਮੀਨ ਹੀ ਰਹਿ ਗਈ ਹੈ। ਸਰਕਾਰ ਨੂੰ ਮੁਸਲਮਾਨ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾਣ। ਮਾਲ ਤੋਂ ਰੋਡ ਇਲਾਵਾ ਪਟਿਆਲਾ ਵਿਚ ਰਣਜੀਤ ਨਗਰ, ਬਿਸ਼ਨ ਨਗਰ ਵਿੱਚ ਵੀ ਈਦਗਾਹਾਂ ਵਿਚ ਨਮਾਜ਼ ਪੜ੍ਹੀ ਗਈ। ਉਂਝ ਪਹਿਲਾ ਨਮਾਜ਼ ਇਕ ਥਾਂ ‘ਤੇ ਹੀ ਪੜ੍ਹੀ ਜਾਂਦੀ ਸੀ ਪਰ ਮਾਲ ਰੋਡ ‘ਤੇ ਸਥਿਤ ਈਦਗਾਹ ਵਿਚ ਥਾਂ ਘੱਟ ਹੋਣ ਕਰਕੇ ਹੁਣ ਮੁਸਲਮਾਨ ਵੱਖ ਵੱਖ ਥਾਵਾਂ ਤੇ ਨਮਾਜ਼ ਪੜ੍ਹਨ ਲੱਗੇ ਹਨ।


Source link

Check Also

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਵਾਸ਼ਿੰਗਟਨ, 11 ਸਤੰਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ …