Home / Community-Events / ਪੰਜਾਬੀ ਭਾਸਾ ਦਾ ਸਿਖਲਾਈ ਕੈਪ ਐਡਮਿੰਟਨ ਵਿਚ 4 ਜੁਲਾਈ ਤੋ

ਪੰਜਾਬੀ ਭਾਸਾ ਦਾ ਸਿਖਲਾਈ ਕੈਪ ਐਡਮਿੰਟਨ ਵਿਚ 4 ਜੁਲਾਈ ਤੋ

ਐਡਮਿੰਟਨ(ਰਘਵੀਰ ਬਲਾਸਪੁਰੀ) ਪੰਜਾਬੀ ਕਲਚਰ ਐਸੋਸੀਏਸਨ ਆਫ ਅਲਬਰਟਾ ਦੇ ਵੱਲੋ ਹਰ ਸਾਲ ਦੀ ਤਰਾ ਹੀ ਇਸ ਸਾਲ ਵੀ 4 ਜੁਲਾਈ 2016 ਤੋ ਲੈ ਕਿ 28 ਜੁਲਾਈ 2016 ਤੱਕ ਬੱਚਿਆਂ ਦੇ ਲਈ ਪੰਜਾਬੀ ਸਿਖਲਾਈ ਦਾ ਕੈਪ ਟੀ.ਬੀ. ਬੇਕਰ ਸਕੂਲ ਜੋ ਕਿ 1750 ਮਿੱਲਵੁਡ ਰੋਡ ਈਸਟ ਤੇ ਹੈ ਵਿਚ ਸੁਰੂ ਕੀਤਾ ਜਾ ਰਿਹਾ।ਇਸ ਦੀ ਜਾਣਕਾਰੀ ਦਿੰਦਿਆ ਵਰਿੰਦਰ ਭੁਲਰ ਨੇ ਦੱਸਿਆ ਕਿ ਇਸ ਕੈਪ ਵਿਚ ਕੇ.ਜੀ. ਤੋ ਲੈ ਕਿ ਸੱਤਵੀ ਕਲਾਸ ਦੇ ਬੱਚਿਆਂ ਨੂੰ ਦਾਖਲ ਕੀਤਾ ਜਾ ਰਿਹਾ ਹੈ ਜਿਸ  ਦਾ ਦਾਖਲਾ ਪਹਿਲ ਦੇ ਅਧਾਰ ਤੇ ਹੋਵੇਗਾ ਜੋ ਬੱਚਾ ਪਹਿਲਾ ਦਾਖਲ ਹੋਣ ਲਈ ਆਵੇਗਾ ਉਸ ਨੂੰ ਹੀ ਦਾਖਲ ਕੀਤਾ ਜਾਵੇਗਾ।ਕਿਉਕਿ ਸੀਟਾਂ ਸੀਮਤ ਹੀ ਹਨ।ਇਸ ਦੇ ਸਬੰਧ ਵਿਚ ਟੀ.ਡੀ. ਬੇਕਰ ਸਕੂਲ ਨਾਲ ਸੰਪਰਕ ਨਾ ਕੀਤਾ ਜਾਵੇ ਜੀ।ਇਹ ਕਲਾਸਾਂ ਹਰ ਸੋਮਵਾਰ ਤੋ ਲੈ ਕਿ ਵੀਰਵਾਰ ਤੱਕ ਹਫਤੇ ਤੇ 4 ਦਿਨ ਠੀਕ 12.30 ਤੋ ਲੈ ਕੇ 4 ਵਜੇ ਤੱਕ ਹੋਣਗੀਆਂ ਇਸ ਕੈਪ ਵਿਚ ਪੰਜਾਬੀ ਅੰਗਰੇਜੀ ਹਿਸਾਬ ਤੋ ਇਲਾਵਾ ਪੰਜਾਬੀ ਡਾਂਸ ਗਿੱਧਾ ਭੰਗੜਾ ਵੀ ਸਿਖਾਇਆ ਜਾਵੇਗਾ।ਇਸ ਬਾਰੇ ਵਿਚ ਜਾਣਕਾਰੀ ਦਿੰਦਿਆ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਕੈਲ ਨੂੰ ਲਾਉਣ ਦਾ ਮੁੱਖ ਮਕਸਦ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਵੱਧ ਰਹੇ ਪੀੜੀ-ਪਾੜੇ ਨੂੰ ਘਟਾਉਣ ਦੀ ਕੋਸਿਸ ਲਈ ਇਕ ਯਤਨ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ ਤੇ ਸਭਿਆਚਾਰ ਨਾਲ ਜੋੜਨਾ ਵੀ ਹੈ।ਦੂਸਰਾ ਬੱਚਿਆਂ ਦੇ ਲਈ  ਗਰਮੀਆਂ ਦੀਆਂ ਛੁਟੀਆਂ ਵਿਚ ਇਹ ਇਕ ਬਹੁਤ ਹੀ ਵਧੀਆਂ ਰੁਝੇਵਾ ਵੀ ਹੈ।ਦਾਖਲਾ ਫਾਰਮ ਭਰਨ ਦੇ ਲਈ ਤੁਸੀ ਕੁਲਦੀਪ ਧਾਲੀਵਾਲ (780) 278 0627 ਤੇ ਵਰਿੰਦਰ ਭੁੱਲਰ ਨੂੰ (780)966 3121 ਨੂੰ ਫੋਨ ਕਰ ਸਕਦੇ ਹੋ ਤੇ ਜਾ ਫਿਰ 4 ਜੂਨ ਅਤੇ 12 ਜੂਨ ਤੱਕ 1 ਵਜੇ ਤੋ ਲੈ ਕਿ 3 ਵਜੇ ਤੱਕ ਪੀ.ਸੀ.ਏ ਦੇ ਹਾਲ ਵਿਚ ਜੋ ਕਿ 101 9158-23 ਐਵਨਿਊ ਤੇ ਹੈ ਭਰ ਸਕਦੇ ਤੇ 5 ਜੂਨ ਨੂੰ ਮੇਲਾ ਮਾਵਾਂ ਭੈਣਾਂ ਦੇ ਮੇਲੇ ਤੇ ਜੋ ਕਿ ਰੋਇਲ ਬੈਕਿੁਟ ਹਾਲ ਵਿਚ 2 ਵਜੇ ਤੋ 5 ਵਜੇ ਤੱਕ ਹੋ ਰਿਹਾ ਹੈ ਵਿਚ ਵੀ ਸਟਾਲ ਲਾਇਆ ਜਾ ਰਿਹਾ ਹੈ।ਇਸ ਕੈਪ ਨੂੰ ਸਿਰੇ ਲਾਉਣ ਦੇ ਲਈ ਯੋਗ ਅਧਿਆਪਕਾਂ ਤੇ ਵਲੰਟੀਅਰਜ ਦੀ ਬਹੁਤ ਸਖਤ ਜਰੂਰਤ ਹੈ।

Check Also

Urban Real Estate Services

Urban Real Estate Services Ltd., Calgary organized Christmas Party at Empire Banquet Hall, Calgary last …