Home / Punjabi News / ਪੰਚਕੂਲਾ ਹਿੰਸਾ ਮਾਮਲਾ : ਅਦਾਲਤ ਨੇ ਹਨੀਪ੍ਰੀਤ ਨੂੰ ਦਿੱਤਾ ਝਟਕਾ

ਪੰਚਕੂਲਾ ਹਿੰਸਾ ਮਾਮਲਾ : ਅਦਾਲਤ ਨੇ ਹਨੀਪ੍ਰੀਤ ਨੂੰ ਦਿੱਤਾ ਝਟਕਾ

ਪੰਚਕੂਲਾ ਹਿੰਸਾ ਮਾਮਲਾ : ਅਦਾਲਤ ਨੇ ਹਨੀਪ੍ਰੀਤ ਨੂੰ ਦਿੱਤਾ ਝਟਕਾ

ਚੰਡੀਗੜ — ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸਭ ਤੋ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਨੀਪ੍ਰੀਤ ਨੇ ਸੈਸ਼ਨ ਕੋਰਟ ‘ਚ ਜ਼ਮਾਨਤ ਪਟੀਸ਼ਨ ਦਰਜ ਕਰਵਾਈ ਸੀ। ਜਿਸ ‘ਤੇ ਬੀਤੇ ਮੰਗਲਵਾਰ ਨੂੰ ਸੁਣਵਾਈ ਹੋਈ ਅਤੇ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ।
ਹਨੀਪ੍ਰੀਤ ਨੇ ਕੋਰਟ ‘ਚ ਔਰਤ ਹੋਣ ਦੀ ਦਲੀਲ ਦਿੱਤੀ ਸੀ। ਉਸ ਨੇ ਕਿਹਾ ਕਿ ਮੈਂ ਇਕ ਔਰਤ ਹਾਂ ਅਤੇ 25 ਅਗਸਤ 2017 ਪੰਚਕੂਲਾ ‘ਚ ਜਦੋਂ ਹਿੰਸਾ ਹੋ ਰਹੀ ਸੀ, ਉਦੋਂ ਮੈਂ ਡੇਰਾ ਮੁੱਖੀ ਰਾਮ ਰਹੀਮ ਨਾਲ ਸੀ। ਡੇਰਾ ਮੁੱਖੀ ਨੂੰ ਸਜ਼ਾ ਹੋਣ ਦੇ ਬਾਅਦ ਮੈਂ ਰਾਮ ਰਹੀਮ ਨਾਲ ਪੰਚਕੂਲਾ ਤੋਂ ਸਿੱਧਾ ਸੁਨਾਰੀਆ ਜੇਲ ਰੋਹਤਕ ਚਲੀ ਗਈ ਸੀ। ਹਿੰਸਾ ‘ਚ ਮੇਰਾ ਕੋਈ ਰੋਲ ਨਹੀਂ ਹੈ। ਮੇਰਾ ਨਾਮ ਬਾਅਦ ‘ਚ ਐਫ.ਆਈ.ਆਰ ‘ਚ ਪਾ ਦਿੱਤਾ ਗਿਆ। ਹਨੀਪ੍ਰੀਤ ਨੇ ਕਿਹਾ ਕਿ ਮੈਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਸਗੋਂ ਮੈਂ ਖੁਦ 3 ਅਕਤੂਬਰ 2017 ਨੂੰ ਸਰੰਡਰ ਕਰਨ ਗਈ ਸੀ। ਜਦੋਂ ਇਸ ਐਫ.ਆਈ.ਆਰ ਨੰਬਰ 345 ਦੇ ਹੋਰ 15 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ 245 ਦਿਨ ਜੇਲ ‘ਚ ਰਹਿਣ ਦੇ ਬਾਅਦ ਮੈਂ ਵੀ ਜ਼ਮਾਨਤ ਦੀ ਹੱਕਦਾਰ ਹਾਂ, ਇਸ ਲਈ ਔਰਤ ਹੋਣ ਦੇ ਚੱਲਦੇ ਮੈਨੂੰ ਜ਼ਮਾਨਤ ਦੇਣੀ ਚਾਹੀਦੀ ਹੈ। ਹਨੀਪ੍ਰੀਤ ਦੇ ਵਕੀਲ ਨੇ ਲਗਾਈ ਗਈ ਜ਼ਮਾਨਤ ਪਟੀਸ਼ਨ ‘ਚ ਬਹਿਸ ਕਰਦੇ ਹੋਏ ਦਲੀਲ ਦਿੱਤੀ ਸੀ ਕਿ ਹਨੀਪ੍ਰੀਤ ਨੂੰ ਜ਼ਬਰਦਸਤੀ ਮਾਮਲੇ ‘ਚ ਫਸਾਇਆ ਜਾ ਰਿਹਾ ਹੈ। ਹਨੀਪ੍ਰੀਤ ਕੋਲੋਂ ਕੋਈ ਵੀ ਅਜਿਹਾ ਸਮਾਨ ਨਹੀਂ ਮਿਲਿਆ ਜੋ ਹਿੰਸਾ ‘ਚ ਵਰਤਿਆ ਗਿਆ ਹੋਵੇ।

Check Also

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ …