Home / Punjabi News / ਪ੍ਰਿਅੰਕਾ ਚਤੁਰਵੇਦੀ ਦੇ ਵਿਅੰਗ ‘ਤੇ ਸਮ੍ਰਿਤੀ ਇਰਾਨੀ ਨੇ ਦਿੱਤਾ ਕਰਾਰਾ ਜਵਾਬ

ਪ੍ਰਿਅੰਕਾ ਚਤੁਰਵੇਦੀ ਦੇ ਵਿਅੰਗ ‘ਤੇ ਸਮ੍ਰਿਤੀ ਇਰਾਨੀ ਨੇ ਦਿੱਤਾ ਕਰਾਰਾ ਜਵਾਬ

ਪ੍ਰਿਅੰਕਾ ਚਤੁਰਵੇਦੀ ਦੇ ਵਿਅੰਗ ‘ਤੇ ਸਮ੍ਰਿਤੀ ਇਰਾਨੀ ਨੇ ਦਿੱਤਾ ਕਰਾਰਾ ਜਵਾਬ

ਅਮੇਠੀ— ਅਮੇਠੀ ਤੋਂ ਲੋਕ ਸਭਾ ਉਮੀਦਵਾਰ ਸਮ੍ਰਿਤੀ ਇਰਾਨੀ ਦੀ ਵਿਦਿਅਕ ਯੋਗਤਾ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਅਮੇਠੀ ਲਈ ਕਾਂਗਰਸ ਖਿਲਾਫ ਮਿਹਨਤ ਕਰਦੀ ਰਹਿਣਗੀ ਭਾਵੇਂ ਉਨ੍ਹਾਂ ਨੂੰ ਕਿੰਨਾ ਹੀ ਪ੍ਰੇਸ਼ਾਨ ਜਾਂ ਉਨ੍ਹਾਂ ਦਾ ਅਪਮਾਨ ਕੀਤਾ ਜਾਵੇ।
ਕਾਂਗਰਸ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਵੱਲੋਂ ਉਨ੍ਹਾਂ ਦੀ ਵਿਦਿਆ ਨੂੰ ਲੈ ਕੇ ਕੀਤੇ ਗਏ ਤੰਜ ‘ਤੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਇਰਾਨੀ ਨੇ ਕਿਹਾ, ‘ਮੈਂ ਇੰਨਾ ਹੀ ਕਹਾਂਗੀ ਕੀ ਪਿਛਲੇ 5 ਸਾਲਾਂ ‘ਚ ਅਜਿਹਾ ਕੋਈ ਹਮਲਾ ਨਹੀਂ ਹੈ ਜੋ ਕਾਂਗਰਸ ਦੇ ਕੁਝ ਚੇਲਿਆਂ ਨੇ ਮੇਰੇ ‘ਤੇ ਨਾ ਕੀਤਾ ਹੋਵੇ।
ਕਾਂਗਰਸ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਮਸ਼ਹੂਰ ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਗੀਤ ਦੀ ਤਰਜ ‘ਤੇ ਕਿਹਾ, ‘ਕੁਆਲੀਫਿਕੇਸ਼ਨ ਦੇ ਰੂਪ ਬਦਲਦੇ ਹਨ, ਨਵੇਂ ਨਵੇਂ ਸਾਂਚੇ ‘ਚ ਢੱਲਦੇ ਹਨ। ਇਕ ਡਿਗਰੀ ਆਉਂਦੀ ਹੈ, ਇਕ ਡਿਗਰੀ ਜਾਂਦੀ ਹੈ, ਬਣਦੇ ਐਫੀਡੈਵਿਟ ਨਵੇਂ ਹਨ…ਕਿਉਂਕਿ ਮੰਤਰੀ ਵੀ ਕਦੇ ਗ੍ਰੈਜੁਏਟ ਸੀ।”

Check Also

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ …