ਨਵੀਂ ਦਿੱਲੀ, 11 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਬਾਗਬਾਨੀ ਫਸਲਾਂ ਦੀਆਂ 109 ਕਿਸਮਾਂ ਦੇ ਉੱਚ ਝਾੜ, ਵਾਤਾਵਰਨ ਅਨੁਕੂਲ ਅਤੇ ਬਾਇਓ-ਫੋਰਟੀਫਾਈਡ ਬੀਜ ਜਾਰੀ ਕੀਤੇ ਹਨ। ਇਸ ਪਹਿਲਕਦਮੀ ਦਾ ਇਕੋ ਇਕ ਮੰਤਵ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਹ ਕਿਸਮਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੇਏਆਰ) ਵੱਲੋਂ ਵਿਕਸਤ ਕੀਤੀਆਂ ਗਈਆਂ ਹਨ ਅਤੇ ਕੁੱਲ 61 ਫਸਲਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 34 ਖੇਤੀ ਫ਼ਸਲਾਂ ਅਤੇ 27 ਬਾਗਬਾਨੀ ਫ਼ਸਲਾਂ ਹਨ। ਸ੍ਰੀ ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ਵਿੱਚ ਤਿੰਨ ਪ੍ਰਯੋਗਾਤਮਕ ਖੇਤੀ ਪਲਾਟਾਂ ਵਿੱਚ ਬੀਜ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਕਾਸ਼ਤ ਕੀਤੀਆਂ ਫਸਲਾਂ ਵਿੱਚ ਅਨਾਜ, ਬਾਜਰਾ, ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ ਅਤੇ ਰੇਸ਼ੇਦਾਰ ਫਸਲਾਂ ਸ਼ਾਮਲ ਹਨ। ਬਾਗਬਾਨੀ ਫਸਲਾਂ ਵਿੱਚ ਫਲ, ਸਬਜ਼ੀਆਂ, ਮਸਾਲੇ, ਫੁੱਲ ਅਤੇ ਚਕਿਤਸਕ ਪੌਦਿਆਂ ਦੀਆਂ ਨਵੀਆਂ ਕਿਸਮਾਂ ਸ਼ਾਮਲ ਹਨ।
The post ਪ੍ਰਧਾਨ ਮੰਤਰੀ ਵੱਲੋਂ ਖੇਤੀ ਉਤਪਾਦਨ ਵਧਾਉਣ ਲਈ ਵਾਤਾਵਰਨ ਅਨੁਕੂਲ ਬੀਜਾਂ ਦੀਆਂ 109 ਕਿਸਮਾਂ ਜਾਰੀ appeared first on Punjabi Tribune.
Source link