
ਸੋਹਨਾ — ਪ੍ਰਦੁਮਨ ਕਤਲ ਕਾਂਡ ‘ਚ ਜ਼ਮਾਨਤ ‘ਤੇ ਰਿਹਾ ਚਲ ਰਹੇ ਕੰਡਕਟਰ ਅਸ਼ੋਕ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਗਿਆ। ਅਸ਼ੋਕ ਦੀ ਪੇਸ਼ੀ ਐਡੀਸ਼ਨਲ ਸੈਸ਼ਨ ਜੱਜ ਰਜਨੀ ਯਾਦਵ ਦੀ ਅਦਾਲਤ ‘ਚ ਹੋਈ। ਫਿਲਹਾਲ ਦੋਸ਼ੀ ਕੰਡਕਟਰ ਨੂੰ ਅਜੇ ਤੱਕ ਕਲੀਨ ਚਿੱਟ ਨਹੀਂ ਮਿਲੀ ਹੈ ਅਤੇ ਉਸਦੀ ਪੇਸ਼ੀ ਦੀ ਅਗਲੀ ਤਾਰੀਖ 23 ਜਨਵਰੀ 2018 ਦਿੱਤੀ ਗਈ ਹੈ।
ਗੁਰੂਗਰਾਮ ਦੇ ਪ੍ਰਦੁਮਨ ਕਤਲ ਮਾਮਲੇ ‘ਚ ਪੁਲਸ ਵਲੋਂ ਬਣਾਏ ਗਿਆ ਮੁੱਖ ਦੋਸ਼ੀ ਬੱਸ ਕੰਡਕਟਰ ਅਸ਼ੋਕ ਜ਼ਮਾਨਤ ‘ਤੇ ਰਿਹਾ ਹੋਣ ਤੋਂ ਬਾਅਦ ਅੱਜ ਗੁਰੂਗਰਾਮ ਦੇ ਐਡੀਸ਼ਨਲ ਸੈਸ਼ਨ ਜੱਜ ਰਜਨੀ ਯਾਦਵ ਦੀ ਅਦਾਲਤ ‘ਚ ਪੇਸ਼ ਹੋ ਕੇ ਆਪਣੀ ਹਾਜ਼ਰੀ ਦਿੱਤੀ। ਜ਼ਿਕਰਯੋਗ ਹੈ ਕਿ ਦੋਸ਼ੀ ਬੱਸ ਕੰਡਕਟਰ ਅਸ਼ੋਕ ਨੂੰ ਗੁਰੂਗਰਾਮ ਜ਼ਿਲਾ ਅਦਾਲਤ ਤੋਂ ਜ਼ਮਾਨਤ ਮਿਲੀ ਹੋਈ ਹੈ। ਹਾਲਾਂਕਿ ਅਜੇ ਵੀ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਹੀ ਕਰ ਰਹੀ ਹੈ, ਜਦੋਂ ਤੱਕ ਸੀ.ਬੀ.ਆਈ. ਇਸ ਮਾਮਲੇ ‘ਚ ਆਪਣੀ ਕਲੋਜ਼ਰ ਰਿਪੋਰਟ ਪੇਸ਼ ਨਹੀਂ ਕਰਦੀ ਉਸ ਸਮੇਂ ਤੱਕ ਅਸ਼ੋਕ ਇਸ ਮਾਮਲੇ ‘ਚ ਕਲੀਨ ਚਿੱਟ ਨਹੀਂ ਮਿਲ ਸਕਦੀ।
ਵੀਰਵਾਰ ਨੂੰ ਦੋਸ਼ੀ ਕੰਡਕਟਰ ਅਸ਼ੋਕ ਆਪਣੇ ਵਕੀਲ ਮੋਹਿਤ ਵਰਮਾ ਅਤੇ ਪਰਿਵਾਰ ਵਾਲਿਆਂ ਦੇ ਨਾਲ ਕੋਰਟ ਪੁੱਜਾ। ਵਕੀਲ ਮੋਹਿਤ ਵਰਮਾ ਨੇ ਦੱਸਿਆ ਕਿ ਕੰਡਕਟਰ ਅਸ਼ੋਕ ਨੂੰ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਸ਼ੋਕ ਦੀ ਹਾਜ਼ਰੀ ਤੋਂ ਬਾਅਦ ਕੋਰਟ ਨੇ ਕੰਡਕਟਰ ਅਸ਼ੋਕ ਦੀ ਅਗਲੀ ਪੇਸ਼ੀ ਦੀ ਤਾਰੀਖ 23 ਜਨਵਰੀ 2018 ਦਿੱਤੀ ਹੈ।