Home / Punjabi News / ਪੈਰਾਲੰਪਿਕਸ: ਸੁਮਿਤ ਅੰਟਿਲ ਨੇ ਜੈਵਲਿਨ ਵਿਚ ਦਿਵਾਇਆ ਭਾਰਤ ਨੂੰ ਦੂਜਾ ਸੋਨ ਤਗਮਾ

ਪੈਰਾਲੰਪਿਕਸ: ਸੁਮਿਤ ਅੰਟਿਲ ਨੇ ਜੈਵਲਿਨ ਵਿਚ ਦਿਵਾਇਆ ਭਾਰਤ ਨੂੰ ਦੂਜਾ ਸੋਨ ਤਗਮਾ

ਪੈਰਾਲੰਪਿਕਸ: ਸੁਮਿਤ ਅੰਟਿਲ ਨੇ ਜੈਵਲਿਨ ਵਿਚ ਦਿਵਾਇਆ ਭਾਰਤ ਨੂੰ ਦੂਜਾ ਸੋਨ ਤਗਮਾ

ਟੋਕੀਓ, 30 ਅਗਸਤ

ਜੈਵਲਿਨ ਥਰੋਅਰ ਸੁਮਿਤ ਅੰਟਿਲ ਨੇ ਅੱਜ ਭਾਰਤ ਨੂੰ ਪੈਰਾਲੰਪਿਕਸ ਵਿਚ ਦੂਜਾ ਸੋਨ ਤਗਮਾ ਦਿਵਾਇਆ ਹੈ। ਉਸ ਨੇ ਪੁਰਸ਼ਾਂ ਦੇ ਐਫ 64 ਵਰਗ ਦੇ ਫਾਈਨਲ ਮੁਕਾਬਲੇ ਵਿਚ ਇਹ ਪ੍ਰਾਪਤੀ ਕੀਤੀ। ਸੁਮਿਤ ਦੀ ਇਸ ਜਿੱਤ ਨਾਲ ਭਾਰਤ ਦੇ ਤਗਮਿਆਂ ਦੀ ਸੂਚੀ 7 ਹੋ ਗਈ ਹੈ। ਸੁਮਿਤ ਨੇ 68.55 ਮੀਟਰ ਦੂਰੀ ‘ਤੇ ਜੈਵਲਿਨ ਸੁੱਟ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਸੁਮਿਤ ਨੇ ਇਸ ਪ੍ਰਾਪਤੀ ਨਾਲ ਵਰਲਡ ਰਿਕਾਰਡ ਵੀ ਬਣਾਇਆ। ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦਾ ਇਹ ਦੂਜਾ ਸੋਨ ਤਗਮਾ ਹੈ। ਸੁਮਿਤ ਤੋਂ ਪਹਿਲਾਂ ਅਵਨੀ ਲਖੇਰਾ ਨੇ ਸ਼ੂਟਿੰਗ ਵਿਚ ਭਾਰਤ ਨੂੰ ਸੋਨ ਤਗਮਾ ਦਿਵਾਇਆ ਸੀ। ਸੁਮਿਤ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ ਤੇ ਉਸ ਨੇ ਅੱਜ ਆਪਣੇ ਪੰਜਵੇਂ ਯਤਨ ਵਿਚ 68.55 ਮੀਟਰ ਜੈਵਲਿਨ ਥਰੋਅ ਸੁੱਟੀ।


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …