
ਨਵੀਂ ਦਿੱਲੀ : ਪੇਰੂ ‘ਚ ਆਏ 5.2 ਤੀਬਰਤਾ ਦੇ ਭੂਚਾਲ ਕਾਰਨ ਘੱਟੋਂ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਝਟਕਿਆਂ ਕਾਰਨ ਇੱਕ ਪੂਰਾ ਪਿੰਡ ਮਲਬੇ ਹੇਠਾਂ ਦੱਬ ਗਿਆ ਅਤੇ ਸੜਕਾਂ ਵੀ ਟੁੱਟ ਗਈਆਂ। ਅਧਿਕਾਰੀਆਂ ਨੇ ਕਿਹਾ ਹੈ ਕਿ ਭੂਚਾਲ ਨਾਲ ਕਰੀਬ 50 ਮਕਾਨ ਡਿੱਗ ਗਏ, ਜਦੋਂਕਿ ਦੱਕਣੀ ਏਕੇਵੀਪਾ ਇਲਾਕੇ ‘ਚ ਸੜਕ ਸੰਪਰਕ ਕੱਟ ਦਿੱਤਾ ਗਿਆ ਹੈ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ ਹੈ।