Home / World / Punjabi News / ਪੇਪਰ ‘ਚ ਕੱਕਾਰ ਨਾ ਪਾਉਣ ਦੇ ਮਾਮਲੇ ‘ਤੇ ਖੱਟੜ ਨੂੰ ਪੱਤਰ ਲਿਖੇਗਾ ਅਕਾਲੀ ਦਲ

ਪੇਪਰ ‘ਚ ਕੱਕਾਰ ਨਾ ਪਾਉਣ ਦੇ ਮਾਮਲੇ ‘ਤੇ ਖੱਟੜ ਨੂੰ ਪੱਤਰ ਲਿਖੇਗਾ ਅਕਾਲੀ ਦਲ

ਚੰਡੀਗੜ੍ਹ : ‘ਹਰਿਆਣਾ ਪਬਲਿਕ ਸਰਵਿਸ ਕਮਿਸ਼ਨ’ ਦੇ ਪੇਪਰ ‘ਚ ਕੱਕਾਰ ਨਾ ਪਾਉਣ ਦੇ ਮਾਮਲੇ ਸਬੰਧੀ ਅਕਾਲੀ ਦਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਪੱਤਰ ਲਿਖੇਗਾ। ਅਕਾਲੀ ਦਲ ਵਲੋਂ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਗਿਆ ਹੈ। ਇਸ ਸਬੰਧੀ ਅਕਾਲੀ ਦਲ ਵਲੋਂ ਐੱਸ. ਜੀ. ਪੀ. ਸੀ. ਤੇ ਡੀ. ਐੱਸ. ਜੀ. ਪੀ. ਸੀ. ਨੂੰ ਵੀ ਪੱਤਰ ਲਿਖਿਆ ਜਾ ਸਕਦਾ ਹੈ। ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਲਾਹਕਾਰ ਚਰਨਜੀਤ ਬਰਾੜ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਸੁਖਬੀਰ ਬਾਦਲ ਵੀ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦਹੈ ਕਿ 31 ਮਾਰਚ ਨੂੰ ਹੋਣ ਵਾਲੇ ਪੇਪਰ ‘ਚ ਸਿੱਖ ਬੱਚੇ ਕੱਕਾਰ ਸਮੇਤ ਪੇਪਰ ਦੇ ਸਕਣਗੇ। ਦੱਸ ਦੇਈਏ ਕਿ ਇਸ ਪੇਪਰ ‘ਚ ਕਿਸੇ ਵੀ ਤਰ੍ਹਾਂ ਦੇ ਗਹਿਣੇ, ਧਾਰਮਿਕ ਚਿੰਨ੍ਹ ਸਮੇਤ ਕੋਈ ਹੋਰ ਵਸਤੂ ਲੈ ਕੇ ਪ੍ਰੀਖਿਆ ਕੇਂਦਰ ‘ਚ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਸਿੱਖ ਸੰਸਥਾਵਾਂ ਵਲੋਂ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ।

Check Also

ਕੇਦਾਰਨਾਥ ਧਾਮ ‘ਚ ਮੋਦੀ ਦਾ ‘ਪਹਾੜੀ ਲਿਬਾਸ’ ਬਣਿਆ ਖਿੱਚ ਦਾ ਕੇਂਦਰ

ਦੇਹਰਾਦੂਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਭਾਵ ਅੱਜ ਰਿਵਾਇਤੀ ਪਹਾੜੀ ਲਿਬਾਸ ‘ਚ ਦੁਨੀਆ ਦੇ …

WP Facebook Auto Publish Powered By : XYZScripts.com