Breaking News
Home / Punjabi News / ਪੁਨਰ ਨਿਰਮਾਣ ਕਾਰਨ ਮੁਲਤਾਨੀਆ ਪੁਲ ਅੱਜ ਤੋਂ ਬੰਦ; ਬਦਲਵਾਂ ਰੂਟ ਜਾਰੀ

ਪੁਨਰ ਨਿਰਮਾਣ ਕਾਰਨ ਮੁਲਤਾਨੀਆ ਪੁਲ ਅੱਜ ਤੋਂ ਬੰਦ; ਬਦਲਵਾਂ ਰੂਟ ਜਾਰੀ

ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 18 ਨਵੰਬਰ
ਰੇਲਵੇ ਲਾਈਨਾਂ ’ਤੇ ਬਣਿਆ ਸ਼ਹਿਰ ਵਿਚਲਾ ਮੁਲਤਾਨੀਆ ਹਵਾਈ ਪੁਲ ਭਲਕੇ 19 ਨਵੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ। ਖਸਤਾ ਹਾਲ ਇਸ ਪੁਲ ਦੀ ਪੁਨਰ ਉਸਾਰੀ ਤੱਕ ਇਸ ਰਸਤੇ ਵਾਲੀ ਆਵਾਜਾਈ ਨੂੰ ਬਦਲਵੇਂ ਰਸਤਿਓਂ ਚਲਾਇਆ ਜਾਵੇਗਾ।
ਇਹ ਸਬੰਧ ’ਚ ਪੀਡਬਲਿਊਡੀ (ਬੀ ਐਂਡ ਆਰ) ਵੱਲੋਂ ਦੱਸਿਆ ਗਿਆ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮੁਲਤਾਨੀਆ ਪੁਲ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਜਾਂਦਾ ਹੈ ਅਤੇ ਹੁਣ ਇਸ ਨੂੰ ਢਾਹ ਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਜਾਵੇਗੀ। ਜਾਰੀ ਰੂਟ ਯੋਜਨਾ ਅਨੁਸਾਰ ਰਿੰਗ ਰੋਡ ਤੋਂ ਮੁਲਤਾਨੀਆਂ ਪੁਲ ਉੱਪਰ ਦੀ ਦਾਣਾ ਮੰਡੀ ਵੱਲ ਜਾਂਦਾ ਚੌਪਹੀਆ ਟ੍ਰੈਫ਼ਿਕ ਰਿੰਗ ਰੋਡ ’ਤੇ ਹੀ ਕਿਸਾਨ ਚੌਕ ਤੋਂ ਬੰਦ ਕਰ ਦਿੱਤਾ ਜਾਵੇਗਾ। ਇਸ ਟ੍ਰੈਫ਼ਿਕ ਨੂੰ ਕਿਸਾਨ ਚੌਕ (ਰਿੰਗ ਰੋਡ) ਤੋਂ ਮਲੋਟ ਰੋਡ ਜਾਂ ਡੱਬਵਾਲੀ ਰੋਡ ਰਾਹੀਂ ਬਠਿੰਡਾ ਸ਼ਹਿਰ ’ਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਦਾਣਾ ਮੰਡੀ ਅਤੇ ਰਾਜਿੰਦਰਾ ਕਾਲਜ ਵੱਲੋਂ ਮੁਲਤਾਨੀਆਂ ਪੁਲ ਉੱਪਰ ਦੀ ਕਿਸਾਨ ਚੌਕ (ਰਿੰਗ ਰੋਡ), ਬੀੜ ਬਹਿਮਣ ਆਦਿ ਵੱਲ ਜਾਂਦਾ ਚੌਪਹੀਆ ਟ੍ਰੈਫ਼ਿਕ, ਦਾਣਾ ਮੰਡੀ ਨਜ਼ਦੀਕ ਵਾਲਮੀਕੀ ਚੌਕ ਤੋਂ ਬੰਦ ਕਰ ਦਿੱਤਾ ਜਾਵੇਗਾ। ਇਸ ਟ੍ਰੈਫ਼ਿਕ ਨੂੰ ਮਲੋਟ ਰੋਡ ਜਾਂ ਡੱਬਵਾਲੀ ਰੋਡ ਤੋਂ ਕਿਸਾਨ ਚੌਕ (ਰਿੰਗ ਰੋਡ) ਰਾਹੀਂ ਪੁਲ ਦੇ ਦੂਜੇ ਪਾਸੇ ਲਿਆਉਣ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਮਿੱਤਲ ਟਾਵਰ ਵਾਲੇ ਪਾਸੇ ਤੋਂ ਆਉਣ ਵਾਲੇ ਦੋਪਹੀਆ ਵਾਹਨ ਠੰਡੀ ਸੜਕ ਤੋਂ ਹੁੰਦੇ ਰੇਲਵੇ ਜ਼ਮੀਨਦੋਜ਼ ਪੁਲ ਲੰਘ ਕੇ ਗੋਲ ਡਿੱਗੀ ਹੁੰਦਿਆਂ, ਹਨੂੰਮਾਨ ਚੌਕ ਤੋਂ ਅੱਗੇ ਆ ਸਕਦੇ ਹਨ। ਸ਼ਹਿਰ ’ਚੋਂ ਜਾਣ ਵਾਲੇ ਦੋਪਹੀਆ ਵਾਹਨ ਪਰਸ ਰਾਮ ਨਗਰ ਤੋਂ ਹੁੰਦੇ ਹੋਏ, ਸਰਹਿੰਦ ਨਹਿਰ ਦੇ ਨਾਲ-ਨਾਲ ਬਣੀ ਸੜਕ ਤੋਂ ਰਿੰਗ ਰੋਡ ’ਤੇ ਜਾ ਸਕਦੇ ਹਨ।

The post ਪੁਨਰ ਨਿਰਮਾਣ ਕਾਰਨ ਮੁਲਤਾਨੀਆ ਪੁਲ ਅੱਜ ਤੋਂ ਬੰਦ; ਬਦਲਵਾਂ ਰੂਟ ਜਾਰੀ appeared first on punjabitribuneonline.com.


Source link

Check Also

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 …