Home / World / Punjabi News / ਪੀ.ਐੱਮ. ਮੋਦੀ ਨੇ ਅਕਸ਼ੈ ਪਾਤਰ ਪ੍ਰੋਗਰਾਮ ‘ਚ ਬੱਚਿਆਂ ਨੂੰ ਪਰੋਸਿਆ ਖਾਣਾ

ਪੀ.ਐੱਮ. ਮੋਦੀ ਨੇ ਅਕਸ਼ੈ ਪਾਤਰ ਪ੍ਰੋਗਰਾਮ ‘ਚ ਬੱਚਿਆਂ ਨੂੰ ਪਰੋਸਿਆ ਖਾਣਾ

ਵਰਿੰਦਾਵਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਰਿੰਦਾਵਨ ‘ਚ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਪ੍ਰੋਗਰਾਮ ‘ਚ ਵਾਂਝੇ ਵਰਗ ਦੇ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ। ਇਹ ਭੋਜਨ ਸ਼ਹਿਰ ‘ਚ ਸਥਿਤ ਸੰਸਥਾ ਦੀ ਆਧੁਨਿਕ ਰਸੋਈ ‘ਚ ਤਿਆਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਜੇਕਰ ਅਸੀਂ ਸਿਰਫ ਪੋਸ਼ਣ ਮੁਹਿੰਮ ਨੂੰ ਹਰ ਮਾਤਾ, ਹਰ ਸ਼ਿਸ਼ੂ ਤੱਕ ਪਹੁੰਚਾਉਣ ‘ਚ ਸਫ਼ਲ ਹੋਏ ਤਾਂ ਕਈ ਜੀਵਨ ਬਚ ਜਾਣਗੇ।” ਉਨ੍ਹਾਂ ਨੇ ਕਿਹਾ,”ਇਸੇ ਸੋਚ ਨਾਲ ਸਾਡੀ ਸਰਕਾਰ ਨੇ ਪਿਛਲੇ ਸਾਲ ਰਾਜਸਥਾਨ ਦੇ ਝੁੰਝੁਨੂੰ ਤੋਂ ਦੇਸ਼ ਭਰ ‘ਚ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਾਲ ਸਤੰਬਰ ਮਹੀਨੇ ਨੂੰ ਪੋਸ਼ਣ ਲਈ ਸਮਰਪਿਤ ਕੀਤਾ ਗਿਆ ਸੀ।” ਮੋਦੀ ਨੇ ਕਿਹਾ,”ਹੁਣ ਦਿੱਲੀ ਹਾਲਾਤਾਂ ‘ਚ ਪੋਸ਼ਕਤਾ ਦੇ ਨਾਲ, ਪੂਰੀ ਅਤੇ ਚੰਗੀ ਗੁਣਵੱਤਾ ਵਾਲਾ ਭੋਜਨ ਬੱਚਿਆਂ ਨੂੰ ਮਿਲੇ, ਇਹ ਯਕੀਨੀ ਕੀਤਾ ਜਾ ਰਿਹਾ ਹੈ। ਇਸ ਕੰਮ ‘ਚ ਅਕਸ਼ੈ ਪਾਤਰ ਨਾਲ ਜੁੜੇ ਸਾਰੇ ਲੋਕ, ਖਾਣਾ ਬਣਾਉਣ ਵਾਲਿਆਂ ਤੋਂ ਲੈ ਕੇ ਖਾਣਾ ਪਹੁੰਚਾਉਣ ਅਤੇ ਪਰੋਸਣ ਵਾਲਿਆਂ ਤੱਕ ਕੰਮ ‘ਚ ਜੁਟੇ ਸਾਰੇ ਵਿਅਕਤੀਦੇਸ਼ ਦੀ ਮਦਦ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ,”ਮਿਸ਼ਨ ਇੰਦਰਧਨੁਸ਼ ਦੇ ਅਧੀਨ ਦੇਸ਼ ਦੇ ਹਰ ਬੱਚੇ ਤੱਕ ਪਹੁੰਚਣ ਦਾ ਟੀਚਾ ਲਿਆ ਗਿਆ। ਹੁਣ ਤੱਕ ਇਸ ਮਿਸ਼ਨ ਦੇ ਅਧੀਨ ਦੇਸ਼ ‘ਚ ਲਗਭਗ 3 ਕਰੋੜ 40 ਲੱਖ ਬੱਚਿਆਂ ਅਤੇ ਕਰੀਬ 90 ਲੱਖ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ ਜਾ ਚੁੱਕਿਆ ਹੈ। ਜਿਸ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉਸ ਤੋਂ ਤੈਅ ਹੈ ਸੰਪੂਰਨ ਟੀਕਾਕਰਨ ਦਾ ਟੀਚਾ ਹੁਣ ਜ਼ਿਆਦਾ ਦੂਰ ਨਹੀਂ ਹੈ।” ਉਨ੍ਹਾਂ ਨੇ ਕਿਹਾ,”ਅਸੀਂ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਤਾਂ ਦਿੱਤੀ ਹੀ ਹੈ, ਟੀਕਿਆਂ ਦੀ ਗਿਣਤੀ ‘ਚ ਵੀ ਵਾਧਾ ਕੀਤਾ ਹੈ। ਪਹਿਲੇ ਦੇ ਪ੍ਰੋਗਰਾਮ ‘ਚ 5 ਨਵੇਂ ਜੋੜੇ ਗਏ ਹਨ, ਜਿਨ੍ਹਾਂ ‘ਚੋਂ ਇਕ ਐਨਸੇਫਲਾਈਟਿਸ ਯਾਨੀ ਜਾਪਾਨੀ ਬੁਖਾਰ ਦਾ ਵੀ ਹੈ, ਜਿਸ ਦਾ ਸਭ ਤੋਂ ਵਧ ਖਤਰਾ ਉੱਤਰ ਪ੍ਰਦੇਸ਼ ‘ਚ ਦੇਖਿਆ ਗਿਆ ਹੈ। ਹੁਣ ਕੁੱਲ 12 ਟੀਕੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਆਬਾਦੀ ਦੇ ਲਿਹਾਜ ਨਾਲ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ। ਰਾਜ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ‘ਚ ਕਰੀਬ 1.77 ਕਰੋੜ ਬੱਚੇ ਪੜ੍ਹਦੇ ਹਨ। ਇਨ੍ਹਾਂ ਸਾਰੇ ਬੱਚਿਆਂ ਨੂੰ ਮਿਡ-ਡੇ-ਮੀਲ (ਦੁਪਹਿਰ ਦਾ ਭੋਜਨ) ਉਪਲੱਬਧ ਕਰਵਾਇਆ ਜਾਂਦਾ ਹੈ।” ਇਸ ਮੌਕੇ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਚੇਅਰਮੈਨ ਮਧੂ ਪੰਡਤ ਦਾਸ ਨੇ ਕਿਹਾ ਕਿ ਹੁਣ ਤੱਕ ਸਿਰਫ 8ਵੀਂ ਤੱਕ ਦੇ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮਿਲਦਾ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗੇ ਕਿ ਉਹ ਮਿਡ-ਡੇਅ-ਮੀਲ ਦਾ ਵਿਸਥਾਰ ਕਰ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਇਸ ‘ਚ ਸ਼ਾਮਲ ਕਰਨ। ਆਯੋਜਕਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਅਕਸ਼ੈ ਪਾਤਰ ਦੇ ਸਾਰੇ 42 ਕੇਂਦਰਾਂ ‘ਤੇ ਕੀਤਾ ਜਾ ਰਿਹਾ ਹੈ। ਅਕਸ਼ੈ ਪਾਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਸਥਾ ਨੇ 2012 ‘ਚ 1 ਅਰਬਵੀਂ ਅਤੇ 2016 ‘ਚ 2 ਅਰਬਵੀਂ ਥਾਲੀ ਪਰੋਸੀ ਸੀ।

Check Also

ਰਾਜ ਸਭਾ ਉੱਪ ਚੋਣਾਂ : ਮਨਮੋਹਨ ਸਿੰਘ ਰਾਜਸਥਾਨ ਤੋਂ ਬਿਨਾਂ ਵਿਰੋਧ ਚੁਣੇ ਗਏ

ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣ …

WP2Social Auto Publish Powered By : XYZScripts.com