Home / World / Punjabi News / ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ‘ਚ ਮਾਰੀਸ਼ਸ ਦੀ ਤਰਜ਼ ਬਣੇਗਾ ‘ਪ੍ਰਵਾਸੀ ਭਾਰਤੀ ਭਵਨ’

ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ‘ਚ ਮਾਰੀਸ਼ਸ ਦੀ ਤਰਜ਼ ਬਣੇਗਾ ‘ਪ੍ਰਵਾਸੀ ਭਾਰਤੀ ਭਵਨ’

ਵਾਰਾਣਸੀ— ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ‘ਚ ਮਾਰੀਸ਼ਸ ਦੀ ਤਰਜ਼ ‘ਤੇ ‘ਪ੍ਰਵਾਸੀ ਭਾਰਤੀ ਭਵਨ’ ਦਾ ਨਿਰਮਾਣ ਕੀਤਾ ਜਾਵੇਗਾ। ਅਧਿਕਾਰਕ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅਗਲੇ ਸਾਲ 21, 23 ਜਨਵਰੀ ਨੂੰ ਇਥੇ ਆਯੋਜਿਤ 15ਵੇਂ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਯਾਦਗਾਰ ਬਣਾਉਣ ਲਈ ਭਵਨ ਦਾ ਨਿਰਮਾਣ ਕੀਤਾ ਜਵੇਗਾ, ਜਿਸ ਦਾ ਨੀਂਹ ਪੱਧਰ ਪੀ.ਐੱਮ. ਮੋਦੀ ਤੇ ਮਾਰੀਸ਼ਸ ਦੇ ਪ੍ਰਵਾਸੀ ਭਾਰਤੀ ਭਵਨ ਦੀ ਤਰਜ ‘ਤੇ ਕੀਤਾ ਜਾਵੇਗਾ।
ਯੋਗੀ ਨੇ ਕਿਹਾ ਕਿ ਇਹ ਸੰਮੇਲਨ ਕਾਸ਼ੀ ਦੇ ਇਤਿਹਾਸ ‘ਚ ਇਕ ਨਵਾਂ ਅਧਿਆਏ ਜੋੜਨ ਦਾ ਕੰਮ ਕਰੇਗਾ। ਵਿਦੇਸ਼ੀ ਪ੍ਰਵਾਸੀਆਂ ਨੂੰ ਸੰਮੇਲਨ ‘ਚ ਸ਼ਾਮਲ ਹੋਣ ਲਈ ਸੱਦਾ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਮਹਿਮਾਨਾਂ ਦਾ ਇਥੇ ਦੀ ਪਰੰਪਰਾ ਮੁਤਾਬਕ ਸਵਾਗਤ ਕੀਤਾ ਜਾਵੇਗਾ ਤਾਂਕਿ ਉਹ ਧਰਮ ਤੇ ਸੱਭਿਆਚਾਰ ਦੀ ਇਸ ਨਗਰੀ ਤੋਂ ‘ਅਤਿਥੀ ਦੇਵੋ ਭਵ :’ ਦਾ ਸੰਦੇਸ਼ ਆਪਣੀ ਯਾਦਾਂ ‘ਚ ਜੋੜ ਕੇ ਲੈ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਸੰਮੇਲਨ ਨਾਲ ਯਕੀਨੀ ਤੌਰ ‘ਤੇ ਸੈਰ ਸਪਾਟੇ ਨੂੰ ਬੜ੍ਹਾਵਾ ਮਿਲੇਗਾ ਕਿਉਂਕਿ ਇਥੇ ਆਉਣ ਵਾਲੇ ਪ੍ਰਵਾਸੀ ਭਾਰਤੀ ਆਪਣੇ ਦੇਸ਼ ਦੇ ਚੋਟੀ ਤੇ ਵੱਕਾਰੀ ਲੋਕਾਂ ‘ਚ ਸ਼ਾਮਲ ਹਨ। ਇਸ ਪ੍ਰਾਚੀਨ ਨਗਰੀ ਤੋਂ ਪਰਤਨ ਤੋਂ ਬਾਅਦ ਉਹ ਇਥੇ ਦੇ ਸੱਭਿਆਚਾਰ, ਪਰੰਪਰਾ, ਕਾਸ਼ੀ ਦੇ ਪਵਿੱਤਰ ਦਰਿਆਵਾਂ ਬਾਰੇ ਹੋਰ ਲੋਕਾਂ ਨੂੰ ਦੱਸਣਗੇ। ਇਸ ਨਾਲ ਹੋਰ ਪ੍ਰਵਾਸੀ ਭਾਰਤੀਆਂ ‘ਚ ਇਸ ਨੂੰ ਦੇਖਣ ਲਈ ਇੱਛਾ ਵਧੇਗੀ।

Check Also

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ— ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ …

WP Facebook Auto Publish Powered By : XYZScripts.com