Home / World / Punjabi News / ਪੀ.ਐੱਮ. ਨੇ ਉੜੀਸਾ ‘ਚ 1,550 ਕਰੋੜੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪੀ.ਐੱਮ. ਨੇ ਉੜੀਸਾ ‘ਚ 1,550 ਕਰੋੜੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਬਲਾਂਗੀਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਲਈ 1,550 ਕਰੋੜ ਰੁਪਏ ਤੋਂ ਵਧ ਦੇ ਕਈ ਪ੍ਰੋਜੈਕਟਾਂ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ। ਉਨ੍ਹਾਂ ਨੇ 1,085 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਹੋਈ 813 ਕਿਲੋਮੀਟਰ ਦੀ ਝਾਰਸੁਗੁੜਾ-ਵਿਜੇਨਗਰਮ ਅਤੇ ਸਭਲਪੁਰ-ਅੰਗੁਲ ਲਾਈਨਾਂ ਦਾ ਬਿਜਲੀਕਰਨ ਰਾਸ਼ਟਰ ਨੂੰ ਸਮਰਪਿਤ ਕੀਤਾ। ਮੋਦੀ ਨੇ ਬਰਪਾਲੀ-ਡੁੰਗਰੀਪਾਲੀ ਦੇ 14.2 ਕਿਲੋਮੀਟਰ ਅਤੇ 17.354 ਕਿਲੋਮੀਟਰ ਦੀ ਬਲਾਂਗੀਰ-ਦੇਵਗਾਓਂ ਰੇਲਵੇ ਲਾਈਨਾਂ ਦੇ ਦੋਹਰੀਕਰਨ ਦਾ ਉਦਘਾਟਨ ਕੀਤਾ। ਇਹ 181.54 ਕਿਲੋਮੀਟਰ ਦੀ ਸੰਬਲਪੁਰ-ਟਿਟਲਾਗੜ੍ਹ ਰੇਲ ਪੱਟੜੀ ਦਾ ਦੋਹਰੀਕਰਨ ਪ੍ਰੋਜੈਕਟ ਦਾ ਹਿੱਸਾ ਹੈ। ਉਨ੍ਹਾਂ ਨੇ ਝਾਰਸੁਗੁੜਾ ‘ਚ ‘ਮਲਟੀ ਮਾਡਲ ਲਾਜਿਸਟਿਕਸ ਪਾਰਕ (ਐੱਮ.ਐੱਮ.ਐੱਲ.ਪੀ.) ਦਾ ਉਦਘਾਟਨ ਕੀਤਾ। ਇਸ ਐੱਮ.ਐੱਮ.ਐੱਲ.ਪੀ. ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ 115 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 15 ਕਿਲੋਮੀਟਰ ਲੰਬੀ ਬਲਾਂਗੀਰ-ਬਿਛੁਪਾਲੀ ਰੇਲਵੇ ਲਾਈਨ ਦਾ ਵੀ ਉਦਘਾਟਨ ਕੀਤਾ। ਇਹ 289 ਕਿਲੋਮੀਟਰ ਲੰਬੀ ਬਲਾਂਗੀਰ-ਖੁਰਦਾ ਲਾਈਨ ਦਾ ਹਿੱਸਾ ਹੈ। ਇਹ ਲਾਈਨ ਖੁਰਦਾ ਰੋਡ ‘ਤੇ ਹਾਵੜਾ-ਚੇਨਈ ਮੁੱਖ ਲਾਈਨ ਅਤੇ ਬਲਾਂਗੀਰ ‘ਚ ਟਿਟਲਾਗੜ੍ਹ-ਸੰਬਲਪੁਰ ਲਾਈਨ ਨੂੰ ਜੋੜਦੀ ਹੈ।
ਮੋਦੀ ਨੇ ਉੜੀਸਾ ‘ਚ ਬਲਾਂਗੀਰ-ਬਿਛੁਪਾਲੀ ਮਾਰਗ ‘ਤੇ ਨਵੀਂ ਟਰੇਨ ਨੂੰ ਹਰੀ ਝੰਡੀਦਿਖਾਈ ਜੋ ਖੇਤਰ ਦੇ ਯਾਤਰੀਆਂ ਦੀ ਸਹੂਲੀਅਤ ਵਧਾਏਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਥੇਰੂਵਲੀ ਅਤੇ ਸਿੰਗਾਪੁਰ ਰੋਡ ਸਟੇਸ਼ਨ ਦਰਮਿਆਨ 27.4 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁਲ ਦਾ ਵੀ ਉਦਘਾਟਨ ਕੀਤਾ। ਇਹ ਪੁਲ ਨਾਗਾਵਲੀ ਨਦੀ ਦੇ ਉੱਪਰ ਸੰਪਰਕ ਫਿਰ ਤੋਂ ਸਥਾਪਤ ਕਰਦਾ ਹੈ, ਜੋ ਜੁਲਾਈ 2017 ‘ਚ ਆਏ ਹੜ੍ਹ ‘ਚ ਨਸ਼ਟ ਹੋ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੌਧ ਜ਼ਿਲੇ ‘ਚ ਨੀਲਮਾਧਵ ਅਤੇ ਸਿਧੇਸ਼ਵਰ ਮੰਦਰ, ਬੌਧ ‘ਚ ਹੀ ਸਥਿਤ ਪੱਛਮੀ ਸੋਮਨਾਥ ਮੰਦਰਾਂ ਅਤੇ ਬਲਾਂਗੀਰ ‘ਚ ਰਾਣੀਪੁਰ ਝਰਿਆਲ ਸਮਾਰਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਸੰਬੰਧੀ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜਗਤਸਿੰਘਪੁਰ, ਕੇਂਦਰਪਾੜਾ, ਪੁਰੀ, ਫੂਲਬਨੀ, ਬਾਰਗੜ੍ਹ ਅਤੇ ਬਲਾਂਗੀਰ ‘ਚ 6 ਪਾਸਪੋਰਟ ਸੇਵਾ ਕੇਂਦਰਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਨਪੁਰ ‘ਚ 15.81 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਕੇਂਦਰੀ ਸਕੂਲ ਦੀ ਸਥਾਈ ਇਮਾਰਤ ਦਾ ਵੀ ਨੀਂਹ ਪੱਥਰ ਰੱਖਿਆ।

Check Also

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ …

WP2Social Auto Publish Powered By : XYZScripts.com