Home / Punjabi News / ਪਾਤੜਾਂ: ਝੋਨੇ ਦਾ ਮੁਆਵਜ਼ਾ ਮਿਲਿਆ ਨਹੀਂ, ਹੁਣ ਮੀਂਹ ਨੇ ਖ਼ਰਾਬ ਕੀਤੀ ਨਵੀਂ ਬੀਜੀ ਕਣਕ

ਪਾਤੜਾਂ: ਝੋਨੇ ਦਾ ਮੁਆਵਜ਼ਾ ਮਿਲਿਆ ਨਹੀਂ, ਹੁਣ ਮੀਂਹ ਨੇ ਖ਼ਰਾਬ ਕੀਤੀ ਨਵੀਂ ਬੀਜੀ ਕਣਕ

ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਦਸੰਬਰ 
ਘੱਗਰ ਦਰਿਆ ਦੇ ਨਾਲ ਲੱਗਦੇ ਇਸ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਤਾਜ਼ਾ ਬੀਜੀ ਸੈਂਕੜੇ ਏਕੜ ਕਣਕ ਖਰਾਬ ਹੋ ਗਈ ਹੈ। ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਲਾਏ ਝੋਨੇ ਦੇ ਦੇਰੀ ਨਾਲ ਪੱਕਣ ਕਰਕੇ ਪਹਿਲਾਂ ਹੀ ਕਣਕ ਦੀ ਬਿਜਾਈ ਪਛੜ ਰਹੀ ਸੀ ਹੁਣ ਖੇਤਾਂ ਵਿਚ ਪਾਣੀ ਭਰਨ ਨਾਲ ਬਿਜਾਈ ਹੋਰ ਪਛੜ ਗਈ ਹੈ। ਕਿਸਾਨਾਂ ਨੂੰ ਹੜ੍ਹ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਕੁਦਰਤ ਦੀ ਮਾਰ ਦਰ ਮਾਰ ਝੱਲਦੇ ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਦੀ ਸੂਰਤ ਸਰਕਾਰ ਖ਼ਿਲਾਫ਼ ਐੱਸਡੀਐੱਮ ਦਫ਼ਤਰ ਪਾਤੜਾਂ ਅੱਗੇ ਧਰਨਾ ਲਗਾਏ ਜਾਣ ਦਾ ਐਲਾਨ ਕਰ ਦਿੱਤਾ ਹੈ।

The post ਪਾਤੜਾਂ: ਝੋਨੇ ਦਾ ਮੁਆਵਜ਼ਾ ਮਿਲਿਆ ਨਹੀਂ, ਹੁਣ ਮੀਂਹ ਨੇ ਖ਼ਰਾਬ ਕੀਤੀ ਨਵੀਂ ਬੀਜੀ ਕਣਕ appeared first on punjabitribuneonline.com.


Source link

Check Also

ਨੇਪਾਲ: ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲ ਭਾਈਵਾਲੀ ਤੋੜ ਕੇ ਓਲੀ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ

ਕਾਠਮੰਡੂ, 4 ਮਾਰਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਮਤਭੇਦਾਂ ਕਾਰਨ ਨੇਪਾਲੀ …