Home / Punjabi News / ਪਾਕਿਸਤਾਨ: ਸਰੀਰਕ ਸ਼ੋਸ਼ਣ ਮਗਰੋਂ ਹਿੰਦੂ ਲੜਕੇ ਦੀ ਹੱਤਿਆ

ਪਾਕਿਸਤਾਨ: ਸਰੀਰਕ ਸ਼ੋਸ਼ਣ ਮਗਰੋਂ ਹਿੰਦੂ ਲੜਕੇ ਦੀ ਹੱਤਿਆ

ਪਾਕਿਸਤਾਨ: ਸਰੀਰਕ ਸ਼ੋਸ਼ਣ ਮਗਰੋਂ ਹਿੰਦੂ ਲੜਕੇ ਦੀ ਹੱਤਿਆ

ਨਵੀਂ ਦਿੱਲੀ, 20 ਨਵੰਬਰ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ 11 ਸਾਲਾਂ ਦੇ ਹਿੰਦੂ ਲੜਕੇ ਦਾ ਸਰੀਰਕ ਸ਼ੋਸ਼ਣ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਅਨੁਸਾਰ ਇਸ ਲੜਕੇ ਦੀ ਲਾਸ਼ ਅੱਜ ਖੈਰਪੁਰ ਮੀਰ ਇਲਾਕੇ ਵਿੱਚ ਬਾਰਬਲੋਈ ਕਸਬੇ ਵਿੱਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਲੜਕਾ ਸ਼ੁੱਕਰਵਾਰ ਸ਼ਾਮ ਨੂੰ ਲਾਪਤਾ ਹੋ ਗਿਆ ਸੀ ਤੇ ਉਸ ਦੀ ਲਾਸ਼ ਸ਼ਨਿਚਰਵਾਰ ਨੂੰ ਬਾਬਰਲੋਈ ਕਸਬੇ ਦੇ ਇਕ ਵਿਰਾਨ ਘਰ ਵਿਚੋਂ ਮਿਲੀ ਹੈ। ਸਾਰਾ ਪਰਿਵਾਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਸਮਾਗਮ ਵਿੱਚ ਰੁੱਝਿਆ ਹੋਇਆ ਸੀ ਤੇ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਲੜਕਾ ਲਾਪਤਾ ਹੋ ਗਿਆ ਹੈ। ਬਾਬਰਲੋਈ ਪੁਲੀਸ ਸਟੇਸ਼ਨ ਦੇ ਮੁਖੀ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਕਰਨ ਮਗਰੋਂ ਲੜਕੇ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ ਤੇ ਇਕ ਮੁਲਜ਼ਮ ਨੇ ਗੁਨਾਹ ਕਬੂਲ ਕਰ ਲਿਆ ਹੈ। -ਆਈਏਐੱਨਐੱਸ


Source link

Check Also

ਦਿੱਲੀ ਹਾਈ ਕੋਰਟ ਨੇ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਹੋਰ ਬੈਂਚ ਕੋਲ ਭੇਜੀ; ਸੁਣਵਾਈ 20 ਨੂੰ

ਦਿੱਲੀ ਹਾਈ ਕੋਰਟ ਨੇ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਹੋਰ ਬੈਂਚ ਕੋਲ ਭੇਜੀ; ਸੁਣਵਾਈ 20 ਨੂੰ

ਨਵੀਂ ਦਿੱਲੀ, 19 ਮਈ ਦਿੱਲੀ ਹਾਈ ਕੋਰਟ ਨੇ ਇੱਥੇ ਫਰਵਰੀ 2020 ਵਿੱਚ ਹੋਏ ਦੰਗਿਆਂ ਦੀ …