Home / Punjabi News / ਪਾਕਿਸਤਾਨ: ਵੈਨ ਨਹਿਰ ਵਿੱਚ ਡਿੱਗੀ, 17 ਮੌਤਾਂ

ਪਾਕਿਸਤਾਨ: ਵੈਨ ਨਹਿਰ ਵਿੱਚ ਡਿੱਗੀ, 17 ਮੌਤਾਂ

ਪਾਕਿਸਤਾਨ: ਵੈਨ ਨਹਿਰ ਵਿੱਚ ਡਿੱਗੀ, 17 ਮੌਤਾਂ

ਇਸਲਾਮਾਬਾਦ, 8 ਜੂਨ

ਖੈਬਰ ਪਖਤੂਨਖਵਾ ਸੂਬੇ ਵਿਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਨਹਿਰ ਵਿਚ ਡਿੱਗ ਗਈ ਜਿਸ ਕਾਰਨ 17 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 17 ਜਣਿਆਂ ਦੀ ਮੌਤ ਹੋ ਗਈ। ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਜਾ ਰਹੀ ਸੀ ਪਰ ਕੋਹਿਸਤਾਨ ਜ਼ਿਲ੍ਹੇ ਦੇ ਪਾਨਿਬਾ ਕੋਲ ਕੂਹੜੀ ਮੋੜ ‘ਤੇ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਵੈਨ ਨਹਿਰ ਵਿਚ ਜਾ ਡਿੱਗੀ। ਪੁਲੀਸ ਨੇ ਦੱਸਿਆ ਕਿ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ ‘ਤੇ ਲਈ ਹੋਈ ਸੀ। ਨਹਿਰ ਵਿਚ ਡਿੱਗਣ ਤੋਂ ਬਾਅਦ ਵੈਨ ਡੁੱਬ ਗਈ ਤੇ ਸਾਰੇ ਯਾਤਰੀ ਮਾਰੇ ਗਏ। ਪੁਲੀਸ ਅਨੁਸਾਰ ਰਾਹਤ ਟੀਮਾਂ ਨੇ ਬਚਾਅ ਕਾਰਜ ਚਲਾਏ ਪਰ ਤੇਜ਼ ਮੀਂਹ ਤੇ ਨਹਿਰ ਡੂੰਘੀ ਹੋਣ ਕਾਰਨ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ।-ਏਜੰਸੀ


Source link

Check Also

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ …