
ਨਵੀਂ ਦਿੱਲੀ : ਪਾਕਿਸਤਾਨ ਵਲੋਂ ਸਰਹੱਦ ‘ਤੇ ਕੀਤੇ ਜਾ ਰਹੇ ਜੰਗਬੰਦੀ ਦੇ ਉਲੰਘਣ ਕਾਰਨ ਅੱਜ ਦੋ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਜੰਮੂ ਦੇ ਰਾਮਗੜ ਵਿਚ ਕੀਤੀ ਗੋਲੀਬਾਰੀ ਵਿਚ ਦੋ ਬੱਚਿਆਂ ਸਮੇਤ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵਲੋਂ ਲਗਪਗ 60 ਵਾਰੀ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ, ਜਿਸ ਵਿਚ 10 ਸੈਨਿਕ ਸ਼ਹੀਦ ਹੋ ਗਏ ਹਨ।