Home / Punjabi News / ਪਾਕਿਸਤਾਨ: ਮੁੰਬਈ ਅਤਿਵਾਦੀ ਹਮਲਿਆਂ ਦੇ ਮੁਲਜ਼ਮ ਤੇ ਲਸ਼ਕਰ ਦੇ ਬਾਨੀ ਮੈਂਬਰ ਭੁਟਾਵੀ ਦੀ ਦਿਲ ਦੇ ਦੌਰੇ ਕਾਰਨ ਜੇਲ੍ਹ ’ਚ ਮੌਤ

ਪਾਕਿਸਤਾਨ: ਮੁੰਬਈ ਅਤਿਵਾਦੀ ਹਮਲਿਆਂ ਦੇ ਮੁਲਜ਼ਮ ਤੇ ਲਸ਼ਕਰ ਦੇ ਬਾਨੀ ਮੈਂਬਰ ਭੁਟਾਵੀ ਦੀ ਦਿਲ ਦੇ ਦੌਰੇ ਕਾਰਨ ਜੇਲ੍ਹ ’ਚ ਮੌਤ

ਲਾਹੌਰ, 31 ਮਈ

ਮੁੰਬਈ ਅਤਿਵਾਦੀ ਹਮਲਿਆਂ ਦੇ ਹਮਲਾਵਰਾਂ ਨੂੰ ਸਿਖ਼ਲਾਈ ਦੇਣ ਵਾਲੇ ਲਸ਼ਕਰ-ਏ-ਤੋਇਬਾ ਦੇ ਬਾਨੀ ਮੈਂਬਰ 77 ਸਾਲਾ ਹਾਫ਼ਿਜ਼ ਅਬਦੁਲ ਸਲਾਮ ਭੁਟਾਵੀ ਦੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਜੇਲ੍ਹ ਵਿਚ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਹੈ। ਭੁਟਾਵੀ ਨੂੰ ਸੰਯੁਕਤ ਰਾਸ਼ਟਰ ਨੇ ਅਤਿਵਾਦੀ ਐਲਾਨਿਆ ਸੀ ਤੇ ਉਸ ਨੇ ਹੀ 2008 ਦੇ ਮੁੰਬਈ ਹਮਲਿਆਂ ਲਈ ਲਸ਼ਕਰ ਦੇ ਦਹਿਸ਼ਤਗਰਦਾਂ ਨੂੰ ਤਿਆਰ ਕੀਤਾ ਸੀ। ਉਹ ਲਸ਼ਕਰ ਦਾ ਮੁਖੀ ਵੀ ਰਹਿ ਚੁੱਕਾ ਸੀ ਤੇ ਅਤਿਵਾਦ ਲਈ ਪੈਸੇ ਦਾ ਪ੍ਰਬੰਧ ਕਰਨ ਦੇ ਕੇਸ ਵਿਚ ਸਜ਼ਾ ਭੁਗਤ ਰਿਹਾ ਸੀ।


Source link

Check Also

ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ

ਪਰਸ਼ੋਤਮ ਬੱਲੀ ਬਰਨਾਲਾ, 28 ਸਤੰਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) …