Home / World / Punjabi News / ਪਾਕਿਸਤਾਨ ਜਹਾਜ਼ ਹਾਦਸੇ ‘ਚ 82 ਲੋਕਾਂ ਦੀ ਮੌਤ

ਪਾਕਿਸਤਾਨ ਜਹਾਜ਼ ਹਾਦਸੇ ‘ਚ 82 ਲੋਕਾਂ ਦੀ ਮੌਤ

ਸਿੰਧ ਦੀ ਸਿਹਤ ਮੰਤਰੀ ਅਜਰਾ ਪੇਚੁਹੋ ਨੇ ਸ਼ੁੱਕਰਵਾਰ ਦੇਰ ਰਾਤ ਮੀਡੀਆ ਨੂੰ ਦੱਸਿਆ ਕਿ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਸਾਰੇ ਮ੍ਰਿਤਕ ਜਹਾਜ਼ ‘ਚ ਸਵਾਰ ਯਾਤਰੀ ਸਨ ਜਾਂ ਉਸ ਇਲਾਕੇ ਦੇ ਲੋਕ ਵੀ ਸ਼ਾਮਲ ਹਨ ਜਿੱਥੇ ਇਹ ਹਾਦਸਾ ਵਾਪਰਿਆ

ਕਰਾਚੀ: ਪਾਕਿਸਤਾਨ ‘ਚ ਸ਼ੁੱਕਰਵਾਰ ਹੋਏ ਜਹਾਜ਼ ਹਾਦਸੇ ‘ਚ ਹੁਣ ਤਕ 82 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ‘ਚ ਸ਼ੁੱਕਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।

ਦੱਸਿਆ ਗਿਆ ਕਿ ਫਲਾਈਟ ਨੰਬਰ ਪੀਕੇ–30303 ਲਾਹੌਰ ਤੋਂ ਆ ਰਹੀ ਸੀ ਅਤੇ ਜਹਾਜ਼ ਕਰਾਚੀ ‘ਚ ਉਤਰਨ ਵਾਲਾ ਸੀ ਜਦੋਂ ਇਕ ਮਿੰਟ ਪਹਿਲਾਂ ਇਹ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਗਾਰਡਨ ਵਿਖੇ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰੀ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਹਾਜ਼ ‘ਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ।ਸਿੰਧ ਦੀ ਸਿਹਤ ਮੰਤਰੀ ਅਜਰਾ ਪੇਚੁਹੋ ਨੇ ਸ਼ੁੱਕਰਵਾਰ ਦੇਰ ਰਾਤ ਮੀਡੀਆ ਨੂੰ ਦੱਸਿਆ ਕਿ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਸਾਰੇ ਮ੍ਰਿਤਕ ਜਹਾਜ਼ ‘ਚ ਸਵਾਰ ਯਾਤਰੀ ਸਨ ਜਾਂ ਉਸ ਇਲਾਕੇ ਦੇ ਲੋਕ ਵੀ ਸ਼ਾਮਲ ਹਨ ਜਿੱਥੇ ਇਹ ਹਾਦਸਾ ਵਾਪਰਿਆ। ਹਾਦਸੇ ‘ਚ ਦੋ ਲੋਕ ਬਚੇ ਹਨ ਜਿੰਨ੍ਹਾਂ ‘ਚ ਬੈਂਕ ਆਫ਼ ਪੰਜਾਬ ਦੇ ਮੁਖੀ ਜਫ਼ਰ ਮਸੂਦ ਸ਼ਾਮਲ ਹਨ। ਉਨ੍ਹਾਂ ਆਪਣੀ ਮਾਂ ਨੂੰ ਫੋਨ ਕਰਕੇ ਆਪਣੇ ਸਿਹਤਯਾਬ ਹੋਣ ਬਾਰੇ ਦੱਸਿਆ।

Check Also

ਪੰਜਾਬ ‘ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ

ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 2510 ਹੋ ਗਈ ਹੈ। ਸਿਹਤ ਵਿਭਾਗ …

%d bloggers like this: