Home / Punjabi News / ਪਹਿਲਗਾਮ ਅੱਤਵਾਦੀ ਹਮਲੇ ’ਚ ਸੈਲਾਨੀਆਂ ਲਈ ਜਾਨ ਕੁਰਬਾਨ ਕਰਨ ਵਾਲੇ ਆਦਿਲ ਦੇ ਪਰਿਵਾਰ ਦੀ ਸਿੱਖਸ ਆਫ਼ ਅਮੈਰਿਕਾ ਨੇ ਕੀਤੀ ਮਾਲੀ ਮਦਦ

ਪਹਿਲਗਾਮ ਅੱਤਵਾਦੀ ਹਮਲੇ ’ਚ ਸੈਲਾਨੀਆਂ ਲਈ ਜਾਨ ਕੁਰਬਾਨ ਕਰਨ ਵਾਲੇ ਆਦਿਲ ਦੇ ਪਰਿਵਾਰ ਦੀ ਸਿੱਖਸ ਆਫ਼ ਅਮੈਰਿਕਾ ਨੇ ਕੀਤੀ ਮਾਲੀ ਮਦਦ




ਵਾਸ਼ਿੰਗਟਨ ਡੀ.ਸੀ. 23 ਮਈ (ਰਾਜ ਗੋਗਨਾ )- ਸਿੱਖਸ ਆਫ ਅਮੈਰਿਕਾ ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖੀ ਦੀ ਵੱਖਰੀ ਪਛਾਣ ਦੇ ਪ੍ਰਚਾਰ ਲਈ ਲਗਾਤਾਰ ਕਰ ਰਹੀ ਹੈ ਉੱਥੇ ਇਸ ਸੰਸਥਾ ਵਲੋਂ ਕੁਦਰਤੀ ਆਫ਼ਤਾਂ ਵੇਲੇ ਵੀ ਮੋਹਰੀ ਰੋਲ ਨਿਭਾਇਆ ਜਾਂਦਾ ਹੈ । ਅਤੇ ਸਮਾਜ ਸੇਵੀ ਕਾਰਜਾਂ ਵਿਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ।ਇਸ ਸਬੰਧ ਚ’ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲਗਾਤਾਰ ਹੀ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਰਹਿੰਦੀ ਹੈ। ਬੀਤੇ ਦਿਨੀਂ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਦੀ ਅਗਵਾਈ ’ਚ ਜਿੱਥੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ ਗ੍ਰੰਥੀ ਸਿੰਘ ਦੇ ਪਰਿਵਾਰ ਦੀ 2 ਲੱਖ ਰੁਪਏ ਨਾਲ ਮਾਲੀ ਮਦਦ ਕੀਤੀ ਗਈ ਉੱਥੇ ਇਸ ਅੱਤਵਾਦੀ ਹਮਲੇ ਦੌਰਾਨ ਸੈਲਾਨੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਬਹਾਦਰ ਨੌਜਵਾਨ ਆਦਿਲ ਦੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਸਿੱਖਸ ਆਫ਼ ਅਮੈਰਿਕਾ ਦੀ ਟੀਮ ਨੇ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਵਲੋਂ ਜਾਰੀ ਦੋ ਲੱਖ ਰੁਪਏ ਦਾ ਚੈੱਕ ਆਦਿਲ ਦੇ ਪਰਿਵਾਰ ਨੂੰ ਭੇਂਟ ਕੀਤਾ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਆਦਿਲ ਦੇ ਪਿਤਾ ਨਾਲ ਵੀਡੀਓ ਕਾਲ ਉੱਤੇ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਗਿਆ ਉਸ ਦੇ ਬੇਟੇ ਦੀ ਕੁਰਬਾਨੀ ਉੱਤੇ ਭਾਰਤੀ ਨੂੰ ਹੀ ਨਹੀਂ ਸਗੋਂ ਸਮੱੁਚੀ ਦੁਨੀਆਂ ’ਚ ਵਸਦੇ ਅਮਨ ਪਸੰਦ ਲੋਕਾਂ ਨੂੰ ਮਾਣ ਹੈ। ਆਦਿਲ ਦੇ ਪਿਤਾ ਇਸ ਮੌਕੇ ਭਾਵੁਕ ਵੀ ਹੋਏ, ਸ੍ਰ. ਜੱਸੀ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਪਰਿਵਾਰ ਦੇ ਨਾਲ ਜੁੜੇ ਰਹਿਣਗੇ ਅਤੇ ਲੋੜੀਂਦੀ ਮਦਦ ਕਰਦੇ ਰਹਿਣਗੇ। ਆਦਿਲ ਦੇ ਪਿਤਾ ਸਈਅਦ ਹੈਦਰ ਸ਼ਾਹ ਨੇ ਸਮੱੁਚੀ ਸਿੱਖਸ ਆਫ ਅਮੈਰਿਕਾ ਦੀ ਟੀਮ ਦਾ ਧੰਨਵਾਦ ਵੀ ਕੀਤਾ।






Previous articleਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀਆਂ ਨੂੰ ਦਾਖਲਾ ਨਾ ਦੇਣ ਦੇ ਫੈਸਲੇ ‘ਤੇ ਲੱਗੀ ਰੋਕ



Source link

Check Also

ਆਪ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ

ਆਪ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ ਆਪ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ …