Home / Punjabi News / ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ

ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ


ਨਵੀਂ ਦਿੱਲੀ, 3 ਸਤੰਬਰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਪਦਮ ਪੁਰਸਕਾਰ-2025 ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਦੀ ਆਨਲਾਈਨ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਵਾਸਤੇ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਵਾਸਤੇ ਸਾਰੇ ਨਾਗਰਿਕ ਸਵੈ-ਨਾਮਜ਼ਦਗੀ ਸਣੇ ਹੋਰਨਾਂ ਲਈ ਨਾਮਜ਼ਦਗੀ ਅਤੇ ਸਿਫਾਰਸ਼ ਕਰ ਸਕਦੇ ਹਨ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਜਾਂ ਸਿਫਾਰਸ਼ਾਂ ਸਿਰਫ ਰਾਸ਼ਟਰੀ ਪੁਰਸਕਾਰ ਪੋਰਟਲ ’ਤੇ ਆਨਲਾਈਨ ਲਈਆਂ ਜਾਣਗੀਆਂ। ਦੱਸਣਯੋਗ ਹੈ ਕਿ ਪਦਮ ਪੁਰਸਕਾਰ ਜਿਸ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਸ਼ਾਮਲ ਹਨ, ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਹਨ। ਇਨ੍ਹਾਂ ਦੀ ਸ਼ੁਰੂਆਤ 1954 ’ਚ ਕੀਤੀ ਗਈ ਸੀ। -ਪੀਟੀਆਈ

 

 

 

The post ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ appeared first on Punjabi Tribune.


Source link

Check Also

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ

ਬੰਗਲੂਰੂ, 7 ਸਤੰਬਰ POCSO case against School Teacher: ਕਰਨਾਟਕ ਹਾਈ ਕੋਰਟ (Karnataka High Court) ਨੇ …