Home / World / Punjabi News / ਪਤਨੀਆਂ ਨੂੰ ਜਿਤਾਉਣ ਲਈ ਬਾਦਲ ਤੇ ਕੈਪਟਨ ਦੀ ਹੋਈ ਸੈਟਿੰਗ: ਕੇਜਰੀਵਾਲ

ਪਤਨੀਆਂ ਨੂੰ ਜਿਤਾਉਣ ਲਈ ਬਾਦਲ ਤੇ ਕੈਪਟਨ ਦੀ ਹੋਈ ਸੈਟਿੰਗ: ਕੇਜਰੀਵਾਲ

ਬੁਢਲਾਡਾ— ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਤੇ ਬਾਦਲ ਪਰਿਵਾਰ ‘ਤੇ ਰਲ ਕੇ ਚੋਣਾਂ ਲੜਨ ਦਾ ਗੰਭੀਰ ਦੋਸ਼ ਲਗਾਇਆ ਹੈ। ਬਠਿੰਡਾ ਤੋਂ ਆਪ ਦੀ ਉਮੀਦਵਾਰ ਪ੍ਰੋ ਬਲਜਿੰਦਰ ਕੌਰ ਦੇ ਹੱਕ ‘ਚ ਰੋਡ ਸ਼ੋਅ ਦੌਰਾਨ ਬੁਢਲਾਡਾ ‘ਚ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ਬਾਦਲ ਅਤੇ ਕੈਪਟਨ ਨੇ ਸੈਟਿੰਗ ਕਰ ਰੱਖੀ ਹੈ, ਤੂੰ ਮੇਰੀ ਪਤਨੀ ਨੂੰ ਬਠਿੰਡਾ ਤੋਂ ਜਿਤਾ, ਮੈਂ ਤੇਰੀ ਪਤਨੀ ਨੂੰ ਪਟਿਆਲਾ ਤੋਂ ਜਿਤਾਵਾਂਗਾ। ਇਸ ਲਈ ਇਸ ਵਾਰ ਦੋਵਾਂ ਦੀਆਂ ਘਰਵਾਲੀਆਂ ਨੂੰ ਹਰਾ ਕੇ ਬਾਏ^ਬਾਏ ਟਾਟਾ ਬੋਲ ਦਿਓ। ਕੇਜਰੀਵਾਲ ਨੇ ਬੁਢਲਾਡਾ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਅਤੇ ਖ਼ਸਤਾ^ਹਾਲ ਸੜਕਾਂ, ਗਲੀਆਂ ਨਾਲੀਆਂ ਤੇ ਟਿੱਪਣੀ ਕਰਦਿਆਂ ਕਿਹਾ, ਮੈਂ 4 ਸਾਲਾਂ ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਨੂੰ ਚਮਕਾ ਦਿੱਤਾ ਹੈ। ਬਿਜਲੀ ਸਸਤੀ ਕਰਕੇ ਇੱਕ ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ ਅਤੇ ਹੁਣ 24 ਘੰਟੇ ਆਉਂਦੀ ਹੈ। ਜੇਕਰ ਮੈਂ 4 ਸਾਲਾਂ ‘ਚ ਇੰਨਾ ਕੰਮ ਕਰ ਸਕਦਾ ਹਾਂ ਤਾਂ 10 ਸਾਲ ਸਰਕਾਰ ਅਤੇ ਕੇਂਦਰੀ ਮੰਤਰੀ ਹੋ ਕੇ ਹਰਸਿਮਰਤ ਕੌਰ ਬਾਦਲ ਇੱਕ ਸੜਕ ਨਹੀਂ ਬਣਾ ਸਕੀ ਤਾਂ ਇਹ ਅਗਲੇ 5 ਸਾਲ ਵੀ ਕੁੱਝ ਨਹੀਂ ਕਰ ਸਕੇਗੀ, ਇਸ ਲਈ ਬਾਦਲਾਂ ਨੂੰ ਵੋਟ ਦੇਣਾ ਬੇਕਾਰ ਹੈ।
ਕੇਜਰੀਵਾਲ ਨੇ ਕਿਹਾ ਕਿ ਹਰਸਿਮਰਤ ਬਾਦਲ ਦਿੱਲੀ ਅਤੇ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਰਹਿੰਦਾ ਹੈ। ਆਪਣੇ ਕੰਮ ਕਰਾਉਣ ਦਿੱਲੀ ਜਾਂ ਸ੍ਰੀ ਮੁਕਤਸਰ ਸਾਹਿਬ ਜਾਇਆ ਕਰੋਗੇ। ਇਸ ਲਈ ਆਪਣੇ ਇਲਾਕੇ ਦੀ ਪੜ੍ਹੀ^ਲਿਖੀ ਧੀ ਪ੍ਰੋ ਬਲਜਿੰਦਰ ਕੌਰ ਨੂੰ ਜਿਤਾਓ। ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੰਜਾਬ ਦਾ ਬੱਬਰ ਸ਼ੇਰ ਦੱਸਦਿਆਂ ਕਿਹਾ ਕਿ 27 ਦਸੰਬਰ 2018 ਨੂੰ ਸਾਹਿਬਜ਼ਾਦਿਆਂ ਨੂੰ ਸੰਸਦ ਦੇ ਇਤਿਹਾਸ ‘ਚ ਪਹਿਲੀ ਵਾਰ ਸ਼ਰਧਾਂਜਲੀ ਦਿਵਾਉਣ ਦੀ ਸ਼ੁਰੂਆਤ ਕਰਵਾਈ, ਜਦੋਂ ਤੱਕ ਦੇਸ਼ ਦੀ ਸੰਸਦ ਰਹੇਗੀ ਹਰ ਸਾਲ ਸਮੁੱਚੀ ਸੰਸਦ ਸਾਹਿਬਜ਼ਾਦਿਆਂ ਨੂੰ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿਆ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸੰਸਦ ‘ਚ ਹਰੇਕ ਮੁੱਦਾ ਉਠਾਉਂਦਾ ਹੈ, ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਉਂਦਾ ਹੈ, ਦੂਜੇ ਪਾਸੇ ਬਾਦਲ ਪਰਿਵਾਰ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਅ ਰਿਹਾ ਹੈ। ਕੇਜਰੀਵਾਲ ਨੇ ਹਾਲ ਹੀ ਦੌਰਾਨ ਮਲੇਰਕੋਟਲਾ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਬਣਦਿਆਂ ਹੀ ਕੈਪਟਨ ਬੇਅਦਬੀ ਦੇ ਦੋਸ਼ਾਂ ‘ਚ ਬਾਦਲਾਂ ਨੂੰ ਸਖ਼ਤ ਸਜ਼ਾ ਦੇ ਦਿੰਦਾ ਤਾਂ ਫਿਰ ਬੇਅਦਬੀ ਕਰਨ ਦੀ ਕਿਸੇ ਦੀ ਕਦੇ ਹਿੰਮਤ ਨਾ ਪੈਂਦੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਪਾਰਟੀ ਨੂੰ ਵੋਟ ਨਾ ਦਿੱਤਾ ਜੋ ਗੁਰੂ ਦੀ ਬੇਅਦਬੀ ਕਰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਜਿਸ ਦੌਰ ‘ਚ ਚਲਾ ਗਿਆ ਹੈ, ਇਸ ਨੂੰ ਬਚਾਉਣ ਲਈ ਵੱਡ-^ਵੱਡੇ ਨਾਮੀ ਆਗੂਆਂ ਦੀ ਨਹੀਂ ਸਗੋਂ ਆਮ ਘਰਾਂ ‘ਚੋਂ ਨਿਕਲੇ ਆਗੂ ਹੀ ਬਚਾ ਸਕਦੇ ਹਨ। ਕੇਜਰੀਵਾਲ ਨੇ ਖੁਦ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਇਹ ਲੋਕ ਮੇਰੀ ਜਾਨ ਦੇ ਇਸ ਲਈ ਦੁਸ਼ਮਣ ਹਨ ਕਿਉਂਕਿ ਕੇਜਰੀਵਾਲ ਪੈਸੇ ਨਹੀਂ ਖਾਂਦਾ, ਸਕੂਲਾਂ, ਹਸਪਤਾਲਾਂ, ਪਾਣੀ, ਸੀਵਰੇਜ ਅਤੇ ਸਸਤੀ ਬਿਜਲੀ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀਆਂ ਰਿਪੋਰਟਾਂ
ਮੁਤਾਬਕ ਫਸਲਾਂ ਦੇ ਲਾਹੇਵੰਦ ਭਾਅ ਦੇ ਰਿਹਾ ਹੈ। ਇਹ ਲੋਕ ਪੱਖੀ ਗੱਲਾਂ ਬੇਈਮਾਨਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਇਸ ਮੌਕੇ ਉਨ੍ਹਾਂ ਨਾਲ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਅਤੇ ਹੋਰ ਆਗੂ ਮੌਜੂਦ ਸਨ।

Check Also

ਪੰਚਕੂਲਾ ‘ਚ 4 ਸਾਲਾਂ ਬੱਚੀ ਨਾਲ ਹੈਵਾਨੀਅਤ, ਸਕੂਲ ਬਸ ‘ਚ ਚਾਲਕ ਨੇ ਕੀਤਾ ਰੇਪ

ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 4 …

WP2Social Auto Publish Powered By : XYZScripts.com