Breaking News
Home / Punjabi News / ਪਟਿਆਲਾ: ਸਵੱਛਤਾ ਹੀ ਸੇਵਾ ਅਭਿਆਨ ਤਹਿਤ ਯੂਥ ਵਰਸਿਜ਼ ਗਾਰਬੇਜ਼ ਨੁੱਕੜ ਨਾਟਕ

ਪਟਿਆਲਾ: ਸਵੱਛਤਾ ਹੀ ਸੇਵਾ ਅਭਿਆਨ ਤਹਿਤ ਯੂਥ ਵਰਸਿਜ਼ ਗਾਰਬੇਜ਼ ਨੁੱਕੜ ਨਾਟਕ

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਸਤੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਏਡੀਸੀ ਅਨੁਪ੍ਰਿਤਾ ਜੌਹਲ ਦੇ ਦਿਸ਼ਾ ਨਿਰਦੇਸ਼ ਹੇਠ ਕ੍ਰਮਵਾਰ ਭੁਨਰਹੇੜੀ ਅਤੇ ਭਾਂਖਰ ਵਿਖੇ ‘ਯੂਥ ਵਰਸਿਜ਼ ਗਾਰਬੇਜ਼’ ਨੁੱਕੜ ਨਾਟਕ ਕਰਵਾਇਆ ਗਿਆ। ਨਾਟਕ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮਕੈਨੀਕਲ ਡਵਿੀਜ਼ਨ ਪਟਿਆਲਾ ਦੇ ਐਕਸੀਅਨ ਈਸ਼ਾਨ ਕੌਸ਼ਲ ਦੇ ਆਦੇਸ਼ਾਂ ‘ਤੇ ਆਈਈਸੀ (ਸਪੈਸ਼ਲਿਸਟ) ਅਮਨਦੀਪ ਕੌਰ ਨੇ ਨਾਟਕ ਦੇ ਹਵਾਲੇ ਨਾਲ ਲੋਕਾਂ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਕੂੜੇ ਦਾ ਸਹੀ ਨਿਪਟਾਰਾ ਕਰਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਸੁੱਕੇ ਤੇ ਗਿੱਲੇ ਕੂੜੇ ਦੇ ਲੱਗ ਰਹੇ ‘ਸੋਲਿਡ ਵੇਸਟ ਮੈਨੇਜਮੈਂਟ’ ਬਾਰੇ ਵੀ ਜਾਣੂ ਕਰਵਾਇਆ।
‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ‘ਹਰਾ ਗਿੱਲਾ, ਸੁੱਕਾ ਨੀਲਾ’ ‘ਤੇ ਆਧਾਰਤ ਗਤੀਵਿਧੀਆਂ ਕਰਵਾਉਂਦਿਆ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਕਰਨ ਲਈ ਵੀ ਪ੍ਰੇਰਿਤ ਕੀਤਾ। ਬੱਚਿਆਂ ਨੂੰ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦਾ ਪ੍ਰਣ ਵੀ ਲਿਆ ਗਿਆ। ਪਿੰਡ ਵਾਸੀਆਂ ਨੂੰ ਪਿੰਡ ਵਿੱਚ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੀਡੀਐੱਸ ਅਨੁਰਾਧਾ, ਪਿ੍ੰਸੀਪਲ ਹਰਪ੍ਰੀਤ ਕੌਰ ਭੁਨਰਹੇੜੀ, ਪਿ੍ੰਸੀਪਲ ਰਾਜੇਸ਼ ਗਰਗ, ਸਾਥੀ ਅਧਿਆਪਕ, ਨੁੱਕੜ ਡਰਾਮਾ ਦੇ ਸਾਥੀ ਮਨੀਸ਼ਾ, ਨੇਹਾ ਯਾਦਵ, ਯੋਗਿਤਾ, ਸੁਨੀਲ, ਅਰਸ਼ਪੀ੍ਤ ਸਿੰਘ, ਸੁਖਪ੍ਰੀਤ ਸਿੰਘ ,ਅਜੇ ਕੁਮਾਰ, ਅਜੇ ਪਾਲ, ਆਂਗਣਵਾੜੀ ਵਰਕਰ, ਸਕੂਲ ਵਿਦਿਆਰਥੀ ਅਤੇ ਪਿੰਡ ਵਾਸੀ ਮੌਜੂਦ ਸਨ।

The post ਪਟਿਆਲਾ: ਸਵੱਛਤਾ ਹੀ ਸੇਵਾ ਅਭਿਆਨ ਤਹਿਤ ਯੂਥ ਵਰਸਿਜ਼ ਗਾਰਬੇਜ਼ ਨੁੱਕੜ ਨਾਟਕ appeared first on punjabitribuneonline.com.


Source link

Check Also

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 …