Home / Punjabi News / ਪਟਨਾ ਦੇ ਦੀਘਾ ਰੇਲਵੇ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ

ਪਟਨਾ ਦੇ ਦੀਘਾ ਰੇਲਵੇ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ

ਪਟਨਾ ਦੇ ਦੀਘਾ ਰੇਲਵੇ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ

ਬਿਹਾਰ— ਪਟਨਾ ਦੇ ਦੀਘਾ ਰੇਲਵੇ ਸਟੇਸ਼ਨ ਕੋਲ ਬਸੀ ਘਨੀ ਬਸਤੀ ‘ਚ ਸ਼ਨੀਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬਸਤੀ ਕੋਲ ਲੰਘਣ ਵਾਲੇ ਟ੍ਰੈਕ ਤੋਂ ਜਾਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਤੋਂ ਰੋਕ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਸਤੀ ਸੰਘਣੀ ਹੋਣ ਕਾਰਨ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਲੈ ਲਿਆ ਅਤੇ ਬਸਤੀ ‘ਚ ਮੌਜੂਦ ਬਹੁਤ ਸਾਰੇ ਘਰ ਅੱਗ ਦੀ ਲਪੇਟ ‘ਚ ਆ ਗਏ। ਬਸਤੀ ‘ਚ ਬਣੇ ਘਰਾਂ ‘ਚ ਰੱਖੇ ਸਿਲੰਡਰ ਵੀ ਅੱਗ ਦੀ ਲਪੇਟ ‘ਚ ਆਏ ਅਤੇ ਉਨ੍ਹਾਂ ‘ਚ ਬਲਾਸਟ ਹੋਣ ਲੱਗਾ। ਸਥਾਨਕ ਲੋਕਾਂ ਮੁਤਾਬਕ ਰੁਕ-ਰੁਕ ਕੇ ਸਿਲੰਡਰ ਬਲਾਸਟ ਹੋ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ।

Check Also

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ …