
ਪਟਨਾ, 27 ਅਕਤੂਬਰ
ਸਾਲ 2013 ਦੇ ਗਾਂਧੀ ਮੈਦਾਨ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅੱਜ ਨੌਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਇੱਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਲਲਨ ਪ੍ਰਸਾਦ ਸਿੰਘ ਨੇ ਦੱਸਿਆ ਕਿ ਐੱਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਗੁਰਵਿੰਦਰ ਮਲਹੋਤਰਾ ਨੇ 2013 ਵਿੱਚ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਏ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਇਮਤਿਆਜ਼ ਅੰਸਾਰੀ, ਮੁਜੀਬੁੱਲਾ, ਹੈਦਰ ਅਲੀ, ਫਿਰੋਜ਼ ਅਸਲਮ, ਨੋਮਾਨ ਅੰਸਾਰੀ, ਇਫਤਿਖਾਰ, ਅਹਿਮਦ ਹੁਸੈਨ, ਉਮਰ ਸਿੱਦੀਕੀ ਅਤੇ ਅਜ਼ਹਰੂਦੀਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦੋਂਕਿ ਫਖਰੂਦੀਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
Source link