Home / World / Punjabi News / ਨੰਦ ਸਿੰਘ ਦੀ 25 ਸਾਲ ਬਾਅਦ ਜੇਲ੍ਹ ਚੋਂ ਹੋਈ ਰਿਹਾਈ

ਨੰਦ ਸਿੰਘ ਦੀ 25 ਸਾਲ ਬਾਅਦ ਜੇਲ੍ਹ ਚੋਂ ਹੋਈ ਰਿਹਾਈ

ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਸਿੱਖ ਕੈਦੀ ਨੰਦ ਸਿੰਘ ਨੂੰ ਵੀਰਵਾਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ। ਨੰਦ ਸਿੰਘ ਨੂੰ ਲੈਣ ਲਈ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚੇ। ਜੇਲ੍ਹ ਤੋਂ ਬਾਹਰ ਆ ਉਨ੍ਹਾਂ ਕੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਸਾਰੀ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਉਹ ਬਹੁਤ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦੀ ਰਿਹਾਈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਨੰਦ ਸਿੰਘ ਦੀ ਪਰਿਵਾਰਕ ਮੈਂਬਰ ਕੁਲਵਿੰਦਰ ਕੌਰ ਨੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਨੰਦ ਸਿੰਘ ਖ਼ਿਲਾਫ਼ 1995 ‘ਚ ਕਤਲ ਦਾ ਕੇਸ ਦਰਜ ਹੋਇਆ ਸੀ। ਇਸ ਦੌਰਾਨ ਬੁੜੈਲ ਜੇਲ੍ਹ ਵਿਚ ਬੰਦ ਰਹਿੰਦਿਆਂ ਨੰਦ ਸਿੰਘ ਦੀ ਦੋਸਤੀ ਜਗਤਾਰ ਸਿੰਘ ਹਵਾਰਾ ਨਾਲ ਹੋਈ । ਜਿਸ ਤੋਂ ਬਾਅਦ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਨੰਦ ਸਿੰਘ ਦਾ ਨਾਂ ਵੀ ਸ਼ਾਮਲ ਹੋਇਆ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਇਸ ਕੇਸ ਵਿਚੋਂ ਨੰਦ ਸਿੰਘ ਨੂੰ ਬਰੀ ਕਰ ਦਿੱਤਾ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਨੰਦ ਸਿੰਘ ਨੂੰ ਰਿਹਾਅ ਕਰਵਾਉਣ ਲਈ ਲਗਾਤਾਰ ਅਦਾਲਤ ਵਿਚ ਅਰਜ਼ੀਆਂ ਦਾਖ਼ਲ ਕਰ ਰਹੇ ਸਨ ਪਰ ਹਰ ਵਾਰ ਪੁਲਿਸ ਦੀ ਨੈਗੇਟਿਵ ਰਿਪੋਰਟ ਹੋਣ ਕਾਰਨ ਰਿਹਾਈ ਸੰਭਵ ਨਹੀਂ ਹੋ ਸਕੀ ਤੇ ਹੁਣ ਹਾਈਕੋਰਟ ਦੇ ਹੁਕਮਾਂ ‘ਤੇ ਰਿਹਾਈ ਮਿਲੀ ਹੈ।

Check Also

ਕੈਪਟਨ ਦੇ ਮੰਤਰੀਆਂ ਨੂੰ ਘੇਰਨਗੀਆਂ ਸਿੱਖ ਜਥੇਬੰਦੀਆਂ

ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੁੜ ਸਰਕਾਰ ਨੂੰ ਘੇਰਨ ਲਈ ਤਿਆਰ …

WP2Social Auto Publish Powered By : XYZScripts.com