Home / Punjabi News / ਨੌਸ਼ਹਿਰਾ ਸੈਕਟਰ ‘ਚ ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਇਕ ਜਵਾਨ ਸ਼ਹੀਦ

ਨੌਸ਼ਹਿਰਾ ਸੈਕਟਰ ‘ਚ ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਇਕ ਜਵਾਨ ਸ਼ਹੀਦ

ਨੌਸ਼ਹਿਰਾ ਸੈਕਟਰ ‘ਚ ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਇਕ ਜਵਾਨ ਸ਼ਹੀਦ

ਜੰਮੂ— ਜੰਮੂ-ਕਸ਼ਮੀਰ ‘ਚ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਦੌਰਾਨ ਪਾਕਿਸਤਾਨੀ ਫੌਜ ਵਲੋਂ ਭਾਰੀ ਗੋਲੀਬਾਰੀ ਅਤੇ ਮੋਰਟਾਰ ਦਾਗ਼ੇ ਗਏ। ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਉੱਥੇ ਹੀ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਸਵੇਰੇ 6.30 ਵਜੇ ਤੋਂ ਪਾਕਿਸਤਾਨ ਵਲੋਂ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ‘ਚ ਭਾਰੀ ਗੋਲੀਬਾਰੀ ਜਾਰੀ ਹੈ। ਇਸ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਭਾਰਤੀ ਫੌਜ ਵੀ ਜਵਾਬੀ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਭਾਰੀ ਗੋਲੀਬਾਰੀ ‘ਚ ਭਾਰਤੀ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਫੌਜ ਬੁਲਾਰੇ ਨੇ ਦੱਸਿਆ ਕਿ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਜ਼ਖਮੀ ਸੰਦੀਪ ਥਾਪਾ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਹ ਸ਼ਹੀਦ ਹੋ ਗਏ। ਸ਼ਹੀਦ ਸੰਦੀਪ ਥਾਣਾ ਦੇਹਰਾਦੂਨ ਦੇ ਰਹਿਣ ਵਾਲੇ ਸਨ। ਐਤਵਾਰ ਨੂੰ ਫੌਜ ਸਨਮਾਨ ਨਾਲ ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ।
ਆਜ਼ਾਦੀ ਦਿਵਸ ‘ਤੇ ਵੀ ਕੀਤੀ ਸੀ ਗੋਲੀਬਾਰੀ
ਉੱਥੇ ਹੀ ਵੀਰਵਾਰ ਸਵੇਰੇ 7 ਵਜੇ ਜਦੋਂ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਸੀ ਤਾਂ ਪਾਕਿਸਤਾਨ ਨੇ ਅਚਾਨਕ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜ਼ਿਲੇ ਦੇ ਮੇਂਢਰ ਸਬ ਡਿਵੀਜ਼ਨ ਦੇ ਕ੍ਰਿਸ਼ਨ ਘਾਟੀ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸਰਹੱਦ ‘ਤੇ ਵਸੇ ਪਿੰਡਾਂ ‘ਤੇ ਵੀ ਗੋਲੇ ਦਾਗ਼ੇ ਗਏ। ਇਸ ਨਾਲ ਪਿੰਡ ਵਾਸੀਆਂ ਨੇ ਹੜਕੰਪ ਮਚ ਗਿਆ ਸੀ। ਫੌਜ ਨੇ ਮੋਰਚਾ ਸੰਭਾਲਦੇ ਹੋਏ ਨਾਪਾਕ ਹਰਕਤ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਰਹੱਦ ਪਾਰ ਤੋਂ ਹੋਣ ਵਾਲੀ ਹਰ ਗਤੀਵਿਧੀ ‘ਤੇ ਫੌਜ ਨਜ਼ਰ ਬਣਾਏ ਹੋਏ ਹੈ। ਉੱਥੇ ਹੀ ਫੌਜ ਦੀ ਜਵਾਬੀ ਕਾਰਵਾਈ ‘ਚ ਪਾਕਿਸਤਾਨੀ ਫੌਜ ਨੂੰ ਵਿਆਪਕ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਵਾਉਣ ਲਈ 5 ਭਾਰਤੀ ਜਵਾਨਾਂ ਦੇ ਮਾਰੇ ਜਾਣ ਦੀ ਝੂਠੀ ਖਬਰ ਫੈਲਾ ਦਿੱਤੀ ਸੀ।

Check Also

ਨੇਪਾਲ: ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲ ਭਾਈਵਾਲੀ ਤੋੜ ਕੇ ਓਲੀ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ

ਕਾਠਮੰਡੂ, 4 ਮਾਰਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਮਤਭੇਦਾਂ ਕਾਰਨ ਨੇਪਾਲੀ …