
ਨੋਇਡਾ— ਇੱਥੇ ਥਾਣਾ ਫੇਸ ਦੋ ਖੇਤਰ ਦੀ ਫੁੱਲ ਮੰਡੀ ਦੇ ਨੇੜੇ ਬੁੱਧਵਾਰ ਦੀ ਸਵੇਰ ਨੂੰ ਇਕ ਬੱਸ ਪਲਟਣ ਨਾਲ 15 ਲੋਕ ਜ਼ਖਮੀ ਹੋ ਗਏ। ਥਾਣਾ ਫੇਸ-ਦੋ ਦੇ ਪ੍ਰਭਾਰੀ ਨਿਰੀਖਕ ਆਜ਼ਾਦ ਸਿੰਘ ਤੋਮਰ ਨੇ ਦੱਸਿਆ ਕਿ ਸਵੇਰੇ ਲਗਭਗ ਨੌ ਵਜੇ ਇਕ ਕੰਪਨੀ ਦੀ ਬੱਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਸੀ। ਉਦੋਂ ਫੁੱਲ ਮੰਡੀ ਦੇ ਨੇੜੇ ਬੱਸ ਦਾ ਐਕਸਲ ਟੁੱਟ ਗਿਆ ਜਿਸ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 15 ਕਰਮਚਾਰੀ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੋਇਡਾ ਦੇ ਜਵਾਹਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਇਸ ਘਟਨਾ ‘ਚ ਤਿੰਨ ਲੋਕਾਂ ਨੂੰ ਗੰਭੀਰ ਸੱਟਾ ਲੱਗੀਆਂ ਹਨ। ਇਸ ਘਟਨਾ ਦੇ ਬਾਅਦ ਫੁੱਲ ਮੰਡੀ ਦੇ ਕੋਲ ਕਾਫੀ ਦੇਰ ਤਕ ਜਾਮ ਲੱਗਿਆ ਰਿਹਾ।