ਕਾਠਮੰਡੂ, 24 ਅਗਸਤ
ਨੇਪਾਲ ਵਿੱਚ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 27 ਭਾਰਤੀ ਸ਼ਰਧਾਲੂਆਂ ਦਾ ਅੱਜ ਬਾਗਮਤੀ ਸੂਬੇ ਦੇ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਨੂੰ ਮਹਾਰਾਸ਼ਟਰ ਲਿਜਾਇਆ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿੱਚ ਜਾਰੀ ਬਿਆਨ ਵਿੱਚ ਕਿਹਾ ਕਿ ਮੱਧ ਨੇਪਾਲ ਵਿੱਚ ਭਾਰਤੀ ਯਾਤਰੀ ਬੱਸ ਸ਼ੁੱਕਰਵਾਰ ਨੂੰ ਹਾਈਵੇਅ ਤੋਂ 150 ਮੀਟਰ ਦੂਰ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ 27 ਭਾਰਤੀ ਸ਼ਰਧਾਲੂ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ। ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਲਾਸ਼ਾਂ ਨੂੰ ਨਾਸਿਕ ਲਿਆਏਗਾ।
The post ਨੇਪਾਲ: ਬੱਸ ਹਾਦਸੇ ’ਚ ਮਰੇ 27 ਭਾਰਤੀਆਂ ਦਾ ਕੀਤਾ ਜਾ ਰਿਹੈ ਪੋਸਟਮਾਰਟਮ appeared first on Punjabi Tribune.
Source link