Home / Punjabi News / ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਭਾਰਤ ਯਾਤਰਾ ’ਤੇ ਨਵੀਂ ਦਿੱਲੀ ਪੁੱਜੇ

ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਭਾਰਤ ਯਾਤਰਾ ’ਤੇ ਨਵੀਂ ਦਿੱਲੀ ਪੁੱਜੇ

ਨਵੀਂ ਦਿੱਲੀ, 31 ਮਈ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਿਲ ‘ਪ੍ਰਚੰਡ’ ਅੱਜ ਚਾਰ ਦਿਨ ਦੀ ਭਾਰਤ ਯਾਤਰਾ ‘ਤੇ ਇਥੇ ਪੁੱਜ ਗਏ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਨਿੱਘੇ ਹੋਣ ਦੀ ਸੰਭਾਵਨਾ ਹੈ। ਦਸੰਬਰ 2022 ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ 68 ਸਾਲਾ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ (ਸੀਪੀਐੱਨ-ਮਾਓਵਾਦੀ) ਦੇ ਨੇਤਾ ਦੀ ਇਹ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਹੈ। ਦਿੱਲੀ ਦੇ ਹਵਾਈ ਅੱਡੇ ‘ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਪ੍ਰਚੰਡ ਨਾਲ ਉਨ੍ਹਾਂ ਦੀ ਧੀ ਵੀ ਆਈ ਹੈ।


Source link

Check Also

ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ

ਪਰਸ਼ੋਤਮ ਬੱਲੀ ਬਰਨਾਲਾ, 28 ਸਤੰਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) …