Home / Punjabi News / ਨਿਤੀਸ਼ ਸਰਕਾਰ ਦਾ ਵੱਡਾ ਫੈਸਲਾ, ਸ਼ਰਾਬ ਤੋਂ ਬਾਅਦ ਹੁਣ ਗੁਟਖਾ, ਪਾਨ-ਮਸਾਲਾ ਵੀ ਬੈਨ

ਨਿਤੀਸ਼ ਸਰਕਾਰ ਦਾ ਵੱਡਾ ਫੈਸਲਾ, ਸ਼ਰਾਬ ਤੋਂ ਬਾਅਦ ਹੁਣ ਗੁਟਖਾ, ਪਾਨ-ਮਸਾਲਾ ਵੀ ਬੈਨ

ਨਿਤੀਸ਼ ਸਰਕਾਰ ਦਾ ਵੱਡਾ ਫੈਸਲਾ, ਸ਼ਰਾਬ ਤੋਂ ਬਾਅਦ ਹੁਣ ਗੁਟਖਾ, ਪਾਨ-ਮਸਾਲਾ ਵੀ ਬੈਨ

ਪਟਨਾ— ਬਿਹਾਰ ਦੀ ਨਿਤੀਸ਼ ਸਰਕਾਰ ਨੇ ਪਾਨ ਮਸਾਲੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸ਼ਰਾਬਬੰਦੀ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਪਾਨ ਮਸਾਲੇ ’ਤੇ ਇਕ ਸਾਲ ਲਈ ਬੈਨ ਲੱਗਾ ਦਿੱਤਾ ਹੈ। ਜਾਣਕਾਰੀ ਅਨੁਸਾਰ, ਰਾਜ ਸਰਕਾਰ ਦੇ ਫੂਡ ਸੇਫਟੀ ਕਮਿਸ਼ਨਰ ਨੇ ਬਿਹਾਰ ’ਚ ਵਿਕਣ ਵਾਲੇ ਵੱਖ-ਵੱਖ ਬਰਾਂਡ ਦੇ ਪਾਨ ਮਸਾਲਾ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ’ਚ ਸ਼ਰਾਬਬੰਦੀ ਲਾਗੂ ਕਰਨ ਤੋਂ ਬਾਅਦ ਪ੍ਰਦੇਸ਼ ਦੇ ਲੋਕਾਂ ਦੀ ਸਿਹਤ ਅਤੇ ਜੀਵਨ ਪੱਧਰ ਨੂੰ ਉੱਚਾ ਕਰਨ ਦੇ ਮਕਸਦ ਨਾਲ ਰਾਜ ਸਰਕਾਰ ਨੇ ਪਾਨ ਮਸਾਲਾ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਹੈ। ਪਿਛਲੇ ਕੁਝ ਸਮੇਂ ਤੋਂ ਰਾਜ ਸਰਕਾਰ ਨੂੰ ਇਸ ਗੱਲ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਬਿਹਾਰ ’ਚ ਜੋ ਪਾਨ ਮਸਾਲਾ ਵਿਕ ਰਿਹਾ ਹੈ, ਉਸ ’ਚ ਮੈਗਨੀਸ਼ੀਅਮ ਕਾਰਬੋਨੇਟ ਦੀ ਮਾਤਰਾ ਪਾਈ ਗਈ ਹੈ।
20 ਬਰਾਂਡ ਦੇ ਪਾਨ ਮਸਾਲਿਆਂ ਦੀ ਹੋਈ ਜਾਂਚ
ਇਸ ਸਾਲ ਜੂਨ ਅਤੇ ਅਗਸਤ ਦਰਮਿਆਨ ਫੂਡ ਸੇਫਟੀ ਵਿਭਾਗ ਨੇ 20 ਬਰਾਂਡ ਦੇ ਪਾਨ ਮਸਾਲੇ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਗੱਲ ਨੂੰ ਸਹੀ ਪਾਇਆ ਕਿ ਪਾਨ ਮਸਾਲੇ ’ਚ ਮੈਗਨੀਸ਼ੀਅਮ ਕਾਰਬੋਨੇਟ ਹੁੰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਅਤੇ ਹੋਰ ਗੰਭੀਰ ਕਿਸਮ ਦੀਆਂ ਬੀਮਾਰੀਆਂ ਹੁੰਦੀਆਂ ਹਨ।
ਸਿਹਤ ਦੀ ਭਲਾਈ ਪਾਨ ਮਸਾਲੇ ਦੀ ਵਿਕਰੀ ’ਤੇ ਲਗਾਈ ਰੋਕ
ਜਿਨ੍ਹਾਂ ਬਰਾਂਡ ਦੇ ਪਾਨ ਮਸਾਲਾ ਦੀ ਜਾਂਚ ਕੀਤੀ ਗਈ ਉਨ੍ਹਾਂ ’ਚੋਂ ਰਜਨੀਗੰਧਾ ਪਾਨ ਮਸਾਲਾ, ਰਾਜ ਨਿਵਾਸ ਪਾਨ ਮਸਾਲਾ, ਸੁਪਰੀਮ ਪਾਨ ਪਰਾਗ ਪਾਨ ਮਸਾਲਾ, ਪਾਨ ਪਰਾਗ ਪਾਨ ਮਸਾਲਾ, ਬਹਾਰ ਪਾਨ ਮਸਾਲਾ, ਬਾਹੁਬਲੀ ਪਾਨ ਮਸਾਲਾ, ਰਾਜਸ਼੍ਰੀ ਪਾਨ ਮਸਾਲਾ, ਰੌਣਕ ਪਾਨ ਮਸਾਲਾ, ਸਿਗਨੇਚਰ ਪਾਨ ਮਸਾਲਾ, ਕਮਲਾ ਪਸੰਦ ਪਾਨ ਮਸਾਲਾ, ਮਧੁ ਪਾਨ ਮਸਾਲਾ ਸ਼ਾਮਲ ਹਨ। ਸਰਕਾਰੀ ਆਦੇਸ਼ ਅਨੁਸਾਰ ਬਿਹਾਰ ਦੇ ਲੋਕਾਂ ਦੀ ਸਿਹਤ ਦੀ ਭਲਾਈ ਦੇ ਮਕਸਦ ਨਾਲ ਹੁਣ ਪਾਨ ਮਸਾਲਾ ਦੇ ਉਤਪਾਦਨ ਅਤੇ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ।

Check Also

ਭਾਰਤੀ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕ ਨਾਲ ਲੈਸ ‘ਸੂਹੀਆ’ ਜਹਾਜ਼ ਸ੍ਰੀਲੰਕਾ ਦੀ ਬੰਦਰਗਾਹ ’ਤੇ ਪੁੱਜਿਆ

ਕੋਲੰਬੋ, 16 ਅਗਸਤ ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ …