ਨਿਊਯਾਰਕ ਵਿੱਚ ਭਾਰਤੀ ਮੂਲ ਦੇ 36 ਸਾਲਾ ਅਮਨਦੀਪ ਸਿੰਘ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਨਸ਼ੇ ਵਿਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਿਕਅੱਪ ਟਰੱਕ ਚਲਾਉਣ ਲਈ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਵਾਪਰੇ ਹਾਦਸੇ ਵਿਚ 8ਵੀਂ ਵਿਚ ਪੜ੍ਹਦੇ 14 ਸਾਲ ਦੇ 2 ਮੁੰਡਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਹ ਸੜਕ ਹਾਦਸਾ ਸਾਲ 2023 ਵਿੱਚ ਨਿਊਯਾਰਕ ਦੇ ਲੋਂਗ ਆਈਲੈਂਡ ਵਿਚ ਵਾਪਰਿਆ ਸੀ।
ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਸਿੰਘ ਨੂੰ ਸ਼ੁੱਕਰਵਾਰ ਨੂੰ ਨਾਸਾਓ ਕਾਉਂਟੀ ਦੇ ਮਿਨੋਲਾ ਦੀ ਇੱਕ ਅਦਾਲਤ ਨੇ ਨਸ਼ੇ ਦੀ ਹਾਲਤ ਵਿਚ ਪਿਕਅੱਪ ਟਰੱਕ ਚਲਾਉਣ ਕਾਰਨ ਵਾਪਰੇ ਹਾਦਸੇ ਵਿੱਚ 2 ਮੁੰਡਿਆਂ ਦੀ ਮੌਤ ਦੇ ਦੋਸ਼ ਵਿੱਚ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਅਦਾਲਤ ਦੀ ਸੁਣਵਾਈ ਦੌਰਾਨ, ਡ੍ਰਿਊ ਦੇ ਪਿਤਾ ਮਿਚ ਹਸੇਨਬੇਨ ਨੇ ਕਿਹਾ, “ਆਪਣੇ ਬੱਚੇ ਨੂੰ ਸਕੂਲ ਤੋਂ ਲਿਆਉਣ ਦੀ ਬਜਾਏ, ਉਸ ਨੂੰ ਕਬਰਸਤਾਨ ਲੈ ਕੇ ਜਾਣਾ ਪਿਆ। ਇਹ ਬਹੁਤ ਵੱਡਾ ਦਰਦ ਹੈ।” ਹਸੇਨਬੇਨ ਨੇ ਸਿੰਘ ਨੂੰ “ਰਾਕਸ਼ਸ” ਦੱਸਿਆ। ਡ੍ਰਿਊ ਦੇ ਦਾਦਾ ਜੀ ਨੇ ਸਿੰਘ ‘ਤੇ ਚੀਕਦੇ ਹੋਏ ਕਿਹਾ, “ਤੂੰ ਇੱਕ ਬੁਰਾ ਇਨਸਾਨ ਹੈ।” ਕੀ ਤੈਨੂੰ 2 ਮਾਸੂਮ ਬੱਚਿਆਂ ਦੀਆਂ ਜਾਨਾਂ ਲੈਣ ਦਾ ਪਛਤਾਵਾ ਵੀ ਹੈ?” ਸਿੰਘ ਨੇ ਅਦਾਲਤ ਵਿੱਚ ਆਪਣੇ ਕੰਮਾਂ ਲਈ ਅਫ਼ਸੋਸ ਪ੍ਰਗਟ ਕੀਤਾ। ਉਸ ਨੇ ਕਿਹਾ, “ਇਹ ਸਭ ਮੇਰੀ ਗਲਤੀ ਸੀ। ਬੱਚੇ ਨੂੰ ਗੁਆਉਣਾ ਸਭ ਤੋਂ ਵੱਡਾ ਦੁੱਖ ਹੈ। ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਜੇ ਕੋਈ ਮਰਨਾ ਚਾਹੀਦਾ ਸੀ, ਤਾਂ ਉਹ ਮੈਂ ਹੀ ਸੀ।”
Source link