Home / World / Punjabi News / ਨਾਈਜੀਰੀਆ ‘ਚ 5 ਭਾਰਤੀ ਮਲਾਹ ਅਗਵਾ, ਸੁਸ਼ਮਾ ਸਵਰਾਜ ਨੇ ਕੀਤਾ ਟਵੀਟ

ਨਾਈਜੀਰੀਆ ‘ਚ 5 ਭਾਰਤੀ ਮਲਾਹ ਅਗਵਾ, ਸੁਸ਼ਮਾ ਸਵਰਾਜ ਨੇ ਕੀਤਾ ਟਵੀਟ

ਨਵੀਂ ਦਿੱਲੀ — ਨਾਈਜੀਰੀਆ ਵਿਚ ਸਮੁੰਦਰੀ ਡਾਕੂਆਂ ਨੇ 5 ਭਾਰਤੀ ਮਲਾਹਾਂ ਨੂੰ ਅਗਵਾ ਕਰ ਲਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀ ਹਾਈ ਕਮਿਸ਼ਨ ਨੂੰ ਉਨ੍ਹਾਂ ਦੀ ਰਿਹਾਈ ਲਈ ਇਸ ਮਾਮਲੇ ਨੂੰ ਉੱਥੋਂ ਦੀ ਸਰਕਾਰ ਨਾਲ ਉੁੱਚ ਪੱਧਰ ‘ਤੇ ਚੁੱਕਣ ਲਈ ਕਿਹਾ ਹੈ। ਸੁਸ਼ਮਾ ਨੇ ਨਾਈਜੀਰੀਆ ਵਿਚ ਭਾਰਤੀ ਰਾਜਦੂਤ ਅਭੈ ਠਾਕੁਰ ਤੋਂ ਇਸ ਮਾਮਲੇ ਬਾਰੇ ਰਿਪੋਰਟ ਭੇਜਣ ਲਈ ਕਿਹਾ ਹੈ।

ਸੁਸ਼ਮਾ ਨੇ ਟਵੀਟ ਕਰ ਕੇ ਕਿਹਾ, ”ਨਾਈਜੀਰੀਆ ‘ਚ ਮੈਂ ਸਮੁੰਦਰੀ ਡਾਕੂਆਂ ਵਲੋਂ 5 ਭਾਰਤੀ ਮਲਾਹਾਂ ਦੇ ਅਗਵਾ ਹੋਣ ਬਾਰੇ ਸਮਾਚਾਰ ਰਿਪੋਟਰ ਦੇਖੀ ਹੈ। ਮੈਂ ਭਾਰਤੀ ਹਾਈ ਕਮਿਸ਼ਨ ਨੂੰ ਉਨ੍ਹਾਂ ਦੀ ਰਿਹਾਈ ਲਈ ਉੱਚ ਪੱਧਰ ‘ਤੇ ਨਾਈਜੀਰੀਆ ਸਰਕਾਰ ਸਾਹਮਣੇ ਮਾਮਲਾ ਚੁੱਕਣ ਲਈ ਕਿਹਾ ਹੈ।” ਸੁਸ਼ਮਾ ਨੇ ਇਸ ਦੇ ਨਾਲ ਹੀ ਕਿਹਾ, ”ਅਭੈ-ਕ੍ਰਿਪਾ ਕਰ ਕੇ ਇਸ ਮਾਮਲੇ ਨੂੰ ਦੇਖੋ ਅਤੇ ਮੈਨੂੰ ਅੱਗੇ ਦੀ ਰਿਪੋਰਟ ਭੇਜੋ।”

 

Check Also

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 …

%d bloggers like this: