Home / Community-Events / ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸੇਫਰ ਕਮਿਊਨਟੀ ਤੇ ਨੇਬਰਹੁੱਡ ਯੂਨਿਟ ਦੇ ਵੱਲੋ ਨਸੀਲੀ ਫੈਟਾਨਿਲ ਦੇ ਵਿਰੁਧ ਕਾਰਵਾਈ ਕਰਦਿਆ ਨੌਰਥ ਐਡਮਿੇੰਨ ਵਿਚ ਇਕ ਘਰ ਨੂੰ 90 ਦਿਨ ਦੇ ਲਈ ਬੰਦ ਕਰ ਦਿੱਤਾ ਹੈ। ਐਸ.ਸੀ. ਏ.ਐਨ ਇਹ ਅਲਬਰਟਾ ਦੀ ਸੈਰਫ ਪੁਲਿਸ ਦਾ ਇਕ ਵਿੰਗ ਹੈ।ਜੋ ਕਿ ਨਸੀਲੇ ਪਦਾਰਥਾਂ ਰੱਖਣ ਵਾਲੀਆਂ ਇਮਾਰਤਾਂ ਦੇ ਵਿਰੁਧ ਹੀ ਕਾਰਵਾਈਆਂ ਕਰਦਾ ਹੈ।ਇ ਦੇ ਬਾਰੇ ਵਿਚ ਜਾਣਕਾਰੀ ਦਿਦਿਆ ਹੋਇਆ ਇਨਪੈਕਟਰ ਚਿੱਪ ਸਾਚਾਉਕ ਨੇ ਦੱਸਿਆ ਕਿ 137 ਐਵਨਿਊ ਤੇ ਸਥਿਤ ਘਰ ਤੇ ਇਸ ਸਾਲ ਦੇ ਅਪ੍ਰੈਲ ਮਹੀਨੇ ਤੋ ਨਿਗਾਹ ਰੱਖੀ ਜਾ ਰਹੀ ਸੀ।ਜਦੋ ਪੁਲਿਸ ਨੂੰ ਇਕ ਸਕਾਇਤ ਮਿਲੀ ਕਿ ਇਸ ਮਕਾਨ ਦਾ ਮਾਲਕ ਤੇ ਉਸ ਦੀ ਮਿੱਤਰ ਕੁੜੀ ਨਸੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ।ਇਸ ਸਾਰੇ ਦੀ ਨਜਰਸਾਨੀ ਕੀਤੀ ਗਈ ਕਿ ਇਹ ਜੋੜਾ ਅਜਿਹੀਆ ਕਾਰਵਾਈਆਂ ਵਿਚ ਸਾਮਿਲ ਹੈ ਜਾ ਨਹੀ।ਇਨਸਪੈਕਟਰ ਦੇ ਇਹ ਵੀ ਦੱਸਿਆ ਕਿ ਇਸ ਦੇ ਬਾਰੇ ਵਿਚ ਮਕਾਨ ਦੇ ਮਾਲਕ ਨੂੰ ਇਕ ਚਿਤਾਵਨੀ ਭਰੀ ਚਿੱਠੀ ਵੀ ਭੇਜੀ ਗਈ ਸੀ।ਅਸੀ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੁੰਦੇ ਹਾ ਨਾ ਕਿ ਬਿਨਾ ਵਜਾਹ ਹੀ ਪ੍ਰਾਪਰਟੀਆਂ ਨੂੰ ਜਿੰਦੇ ਮਾਰੀ ਜਾਈਏ।ਇਸ ਮਕਾਨ ਵਿਚ ਰਹਿ ਰਹੀ ਔਰਤ ਨੂੰ ਇਕ ਕਾਰ ਵਿਚ ਨਸੀਲੀਆਂ ਗੋਲੀਆਂ ਵੇਚਦੇ ਹੋਏ ਵੀ ਫੜਿਆ ਗਿਆ ਸੀ,ਜਿਸ ਦੇ ਕੋਲੋ 71 ਫੈਟਾਨਿਲ ਦੀਆ ਗੋਲੀਆਂ ਤੇ 25.5 ਗ੍ਰਾਮ ਮੈਥਾਫੈਟਾਮਾਇਨ,ਹੈਰੋਇਨ,ਕੋਕੀਨ ਤੇ ਕੈਸ ਫੜਿਆ ਗਿਆ।ਉਸ ਕਾਰ ਚਾਲਕ ਤੇ ਵੀ ਨਸੀਲੇ ਪਦਾਰਥ ਖਰੀਦਣ ਦੇ ਦੋਸਾ ਅਧੀਨ ਪਰਚਾ ਦਰਜ ਕਰ ਲਿਆ ਹੈ।ਇਸ ਤੋ ਬਾਅਦ ਵਿਚ ਇਸ ਨੂੰ ਅਦਾਲਤ ਵਿਚ ਪੇਸ ਕੀਤਾ ਗਿਆ।ਮਾਨਯੋਗ ਅਦਾਲਤ ਆਫ ਕੁਈਨ ਨੇ ਸਾਰਿਆ ਨੂੰ ਘਰ ਵਿਚੋ ਬਾਹਰ ਕੱਢ ਦਿੱਤਾ ਹੈ ਤੇ 90 ਦਿਨਾ ਵਾਸਤੇ ਸਾਰਿਆ ਦੀ ਘਰ ਵਿਚ ਆਣ ਜਾਣ ਤੇ ਰੋਕ ਲਾ ਦਿੱਤੀ ਹੈ।

Check Also

Controversies Chase UCP

Edmonton (ATB);MLA Prab Gill resigned from the UCP caucus after being caught up in a …