
ਐਡਮਿੰਟਨ(ਰਘਵੀਰ ਬਲਾਸਪੁਰੀ) ਰਿਮਾਡ ਸੈਟਰ ਵਿਚ ਕੈਦੀ ਲਈ ਨਸਾ ਤਸਕਰੀ ਦੇ ਦੋਸ ਵਿਚ ਮਾਨਯੋਗ ਅਦਾਲਤ ਨੇ ਵਕੀਲ ਨੂੰ ਜਮਾਨਤ ਦੇਣ ਤੋ ਨਾਹ ਕਰ ਦਿੱਤੀ ਗਈ ਹੈ।ਮਾਨਯੌਗ ਜੱਜ ਥੌਮਸ ਵੇਕਲਿੰਗ ਨੇ ਆਪਣੇ ਹੁਕਮ ਵਿਚ 32 ਸਾਲ ਦੇ ਪੰਜਾਬੀ ਵਕੀਲ ਜਸਟਿਨ ਸਿੱਧੂ ਦੇ ਫੈਸਲਾ ਸੁਣਾਇਆ ਹੈ।ਜਿਸ ਵਿਚ ਉਸ ਦੀ 4 ਸਾਲ ਦੀ ਕੈਦ ਹੀ ਬਰਕਰਾਰ ਰੱਖੀ ਹੈ।ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ਕਿ ਸਿੱਧੂ ਨੂਮ ਬ੍ਰਿ ਨਹੀ ਕੀਤਾ ਜਾ ਸਕਦਾ ਕਿ ਉਸ ਨੂੰ ਪਤਾ ਨਹੀ ਸੀ ਕਿ ਇਸ ਲਿਫਾਫੇ ਵਿਚ ਕੀ ਹੈ ਜਦ ਕਿ ਉਹ ਆਪਣੇ ਕਲਾਇਟ ਨੂੰ ਰੋਜਾਨਾ ਮਿਾਂਣ ਸੈਟਰ ਵਿਚ ਮਿਲਣ ਜਾਦਾ ਸੀ।ਇਹ ਵੀ ਲਿਖਿਆ ਹੈ ਕਿ ਸਿੱਧੂ ਨੇ ਆਪਣੇ ਆਹੁੰਦੇ ਦੀ ਗਲਤ ਵਰਤੋ ਕਰਦਿਆ ਵਿਸਵਾਸਘਾਤ ਵੀ ਕੀਤਾ ਹੈ।ਇਹ ਘਟਨਾ 19 ਸਤੰਬਰ 2013 ਨੂੰ ਵਾਪਰੀ ਸੀ ਜਦੋ ਸਿਧੂ ਆਪਣੇ ਨਾਲ ਇਕ ਬੰਦ ਲਿਫਾਫਾ ਲੈ ਕਿ ਆਪਣੇ ਕਲਾਇਟ ਕਲਾਰਕ ਨੂੰ ਮਿਲਣ ਗਿਆ ਸੀ ਤੇ ਉਸ ਨੇ ਗਾਰਡ ਨੂੰ ਦੱਸਿਆ ਸੀ ਕਿਸ ਇਸ ਲਫਾਫੇ ਵਿਚ ਜਰੂਰੀ ਕਾਗਜ ਪੱਤਰ ਤੇ ਕੁਝ ਫੋਟੋ ਹਨ ਜਿਹੜੇ ਕਿ ਉਸ ਨੇ ਆਪਣੇ ਕਲਾਇਟ ਨੂੰ ਦਿਖਾਉਣੇ ਹਨ।ਪਰ ਜਦੋ ਇਹ ਲਿਫਾਫਾ ਗਰਡ ਦੇ ਵੱਲੋ ਖੋਲਿਆ ਗਿਆ ਤਾ ਉਸ ਦੇ ਵਿਚੋ ਕ੍ਰਿਸਮਿਸ ਕਾਰਡ ਜਨਮ ਦਿਨ ਕਾਰਡ ਦੇ ਵਿਚੋ 6 ਗ੍ਰਾਮ ਮੈਥਾ ਮੈਥਾਮਾਈਨ ਨਾ ਦਾ ਨਸੀਲਾ ਪਦਾਰਥ ਫੜਿਆ ਗਿਆ ਸੀ।ਇਸ 32 ਸਾਲ ਦੇ ਕਲਾਰਕ ਨੂੰ ਕਿਸੇ ਦੋਸ ਵਿਚ 45 ਮਹੀਨਿਆ ਦੀ ਸਜਾ ਹੋਈ ਹੈ।