Home / World / Punjabi News / ਧੀ ਦੀ ਲਾਸ਼ ਨੂੰ ਘਰ ‘ਚ ਖਾ ਰਹੇ ਸੀ ਚੂਹੇ, ਪਿਤਾ ਖਿਲਾਫ ਕਤਲ ਦਾ ਕੇਸ

ਧੀ ਦੀ ਲਾਸ਼ ਨੂੰ ਘਰ ‘ਚ ਖਾ ਰਹੇ ਸੀ ਚੂਹੇ, ਪਿਤਾ ਖਿਲਾਫ ਕਤਲ ਦਾ ਕੇਸ

ਕੀ ਕੋਈ ਪਿਤਾ ਆਪਣੀ ਬਿਮਾਰ ਧੀ ਨੂੰ ਮਰਨ ਲਈ ਛੱਡ ਸਕਦਾ ਹੈ? ਕੀ ਕੋਈ ਪਿਤਾ ਇੰਨਾ ਜ਼ਾਲਮ ਹੋ ਸਕਦਾ ਹੈ ਕਿ ਉਹ ਆਪਣੀ ਧੀ ਦੀ ਲਾਸ਼ ਨੂੰ ਛੱਡ ਕੇ ਚਲਾ ਜਾਵੇ? ਇਹ ਸਭ ਕਲਯੁਗ ਵਿੱਚ ਸੰਭਵ ਹੈ।

ਬ੍ਰਿਸਬੇਨ: ਆਸਟਰੇਲੀਆ ਦੇ ਬ੍ਰਿਸਬੇਨ (Brisbane) ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਰ ਸਾਲਾ ਦੀ ਮਾਸੂਮ ਦੀ ਮੌਤ ਤੋਂ ਬਾਅਦ ਉਸ ਦਾ ਪਿਓ ਲਾਸ਼ ਨੂੰ ਇੰਝ ਹੀ ਛੱਡ ਕੇ ਘਰ ਤੋਂ ਚਲਾ ਜਾਂਦਾ ਹੈ। ਇਸ ਤੋਂ ਬਾਅਦ ਲੜਕੀ ਦੀ ਲਾਸ਼ (deadbody) ਨੂੰ ਚੂਹੇ ਕੁਤਰਦੇ ਹਨ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਚਾਰ ਸਾਲ ਦੀ ਮਾਸੂਮ ਲੜਕੀ ਦੀ ਲਾਸ਼ ਬ੍ਰਿਸਬੇਨ ਦੇ ਇੱਕ ਘਰ ਵਿੱਚੋਂ ਬਰਾਮਦ ਕੀਤੀ ਗਈ। ਇਸ ਲੜਕੀ ਦੀ ਲਾਸ਼ ਨੂੰ ਚੂਹਿਆਂ ਨੇ ਖਾ ਲਿਆ ਸੀ। ਪੁਲਿਸ ਲਈ ਵੀ ਇਹ ਨਜ਼ਾਰਾ ਹੈਰਾਨ ਕਰਨ ਵਾਲਾ ਸੀ। ਇਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ।

ਕਤਲ ਦੇ ਦੋਸ਼ ਵਿਚ ਫੜੇ ਗਏ ਪਿਤਾ ਮਾਰਕ ਜੈਮਜ਼ ਡੱਨ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਨੂੰ ਆਪਣੀ ਧੀ ਮਰੀ ਹੋਈ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੱਚੀ ਨਾਲ ਕੀ ਹੋਇਆ। ਨਾ ਹੀ ਉਸ ਨੇ ਕਿਸੇ ਡਾਕਟਰ ਨੂੰ ਬੁਲਾਇਆ। ਜੇ ਡੱਨ ਚਾਹੁੰਦਾ ਤਾਂ ਉਹ ਮਦਦ ਲਈ ਐਮਰਜੇਂਸੀ ਸੇਵਾਵਾਂ ਲਈ ਕਾਲ ਕਰ ਸਕਦਾ ਸੀ, ਪਰ ਉਸ ਨੇ ਅਜਿਹਾ ਕਰਨਾ ਜ਼ਰੂਰੀ ਨਹੀਂ ਸਮਝਿਆ।

ਡੱਨ ਨੇ ਆਪਣੀ ਧੀ ਦੀ ਲਾਸ਼ ਘਰ ‘ਚ ਹੀ ਛੱਡ ਦਿੱਤੀ ਜਿਸ ਤੋਂ ਬਾਅਦ ਲਾਸ਼ ਨੂੰ ਚੂਹਿਆਂ ਦੇ ਚਿਹਰੇ ਨੂੰ ਕੁਤਰ ਦਿੱਤਾ। ਘਟਨਾ ਦੇ ਬੇਨਕਾਬ ਹੋਣ ਤੋਂ ਬਾਅਦ ਬ੍ਰਿਸਬੇਨ ਸ਼ਹਿਰ ਵਿੱਚ ਸਨਸਨੀ ਫੈਲ ਗਈ। ਹੁਣ ਪੁਲਿਸ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ, ਅਜੇ ਤਕ ਕੁਝ ਸਾਹਮਣੇ ਨਹੀਂ ਆਇਆ।

ਆਸਟਰੇਲੀਆ ਦੀ ਪੁਲਿਸ ਨੇ ਮਾਰਕ ਜੇਮਜ਼ ਡੱਨ ਖਿਲਾਫ ਕਈ ਧਾਰਾਵਾਂ ‘ਚ ਮੁਕਦਮਾ ਦਰਜ ਕੀਤਾ ਹੈ, ਜਿਸ ਵਿੱਚ ਲੜਕੀ ਦੀ ਹੱਤਿਆ ਤੇ ਲਾਪਰਵਾਹੀ ਤੇ ਮਨੁੱਖੀ ਜੀਵਨ ਪ੍ਰਤੀ ਉਦਾਸੀਨਤਾ ਦਾ ਕੇਸ ਦਰਜ ਸ਼ਾਮਲ ਹੈ। ਆਸਟਰੇਲੀਆ ਦੇ ਬਾਲ ਸੁਰੱਖਿਆ ਮੰਤਰੀ ਨੇ ਬਿਆਨ ਵਿੱਚ ਕਿਹਾ ਕਿ ਇਸ ਤਰ੍ਹਾਂ ਲੜਕੀ ਦੀ ਮੌਤ ਕਿਸੇ ਦੁਖਾਂਤ ਤੋਂ ਘੱਟ ਨਹੀਂ। ਇਸ ਦਾ ਸਮਾਜ ‘ਤੇ ਡੂੰਘਾ ਅਸਰ ਪਏਗਾ।

Check Also

ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ ‘ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ …

%d bloggers like this: